ਪਿੰਡ 'ਚ ਆਣ ਵੜਿਆ ਆਦਮਖ਼ੋਰ ਤੇਂਦੁਆ, ਪੰਜ ਜਣਿਆਂ ਨੂੰ ਕੀਤਾ ਜ਼ਖ਼ਮੀ
ਏਬੀਪੀ ਸਾਂਝਾ | 20 Nov 2017 02:08 PM (IST)
1
ਜੰਗਲਾਤ ਵਿਭਾਗ ਦੀ ਟੀਮ ਤਾਂ ਆ ਗਈ ਪਹੁੰਚ ਗਈ ਪਰ ਟ੍ਰੈਂਕੁਲਾਈਜ਼ਰ ਗੰਨ ਨਾ ਹੋਣ ਕਾਰਨ ਤੇਂਦੁਏ ਨੂੰ ਬੇਹੋਸ਼ ਕਰਨ ਵਿੱਚ ਕਰੀਬ ਛੇ ਘੰਟੇ ਦਾ ਸਮਾਂ ਲੱਗ ਗਿਆ।
2
ਘਰ ਵਿੱਚ ਵੜੇ ਤੇਂਦੂਏ ਨੇ ਬੇਸ਼ੱਕ ਕੁਝ ਵਿਅਕਤੀਆਂ ਨੂੰ ਜ਼ਖ਼ਮੀ ਤਾਂ ਕੀਤਾ ਪਰ ਲੋਕਾਂ ਦੀ ਸਮਝਦਾਰੀ ਨਾਲ ਉਸ ਨੂੰ ਘਰ ਵਿੱਚ ਹੀ ਬੰਦ ਕਰ ਦਿੱਤਾ।
3
ਜ਼ਖ਼ਮੀਆਂ ਦੀ ਪਛਾਣ ਵਿੱਚ ਸੇਵਾ ਮੁਕਤ ਫ਼ੌਜੀ ਸੁਖਦੇਵ ਸਿੰਘ(62) ਪੁੱਤਰ ਊਧਮ ਸਿੰਘ, ਸੁਦੇਸ਼ ਕੁਮਾਰੀ (46) ਪਤਨੀ ਨਰੇਸ਼ ਕੁਮਾਰ, ਵੰਦਨਾ ਦੇਵੀ (20), ਦਿਨੇਸ਼ ਕੁਮਾਰ (32) ਤੇ ਤਿੰਨ ਸਾਲਾ ਗੌਰਵ ਪੁੱਤਰ ਦਿਨੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ।
4
ਬੰਗਾਣਾ: ਹਿਮਾਚਲ ਪ੍ਰਦੇਸ਼ ਦੇ ਉਪ ਮੰਡਲ ਬੰਗਾਣਾ ਦੇ ਪਿੰਡ ਧੁੰਧਲਾ ਵਿੱਚ ਐਤਵਾਰ ਸਵੇਰੇ ਇੱਕ ਆਦਮਖ਼ੋਰ ਮਾਦਾ ਤੇਂਦੁਏ ਨੇ ਤਿੰਨ ਸਾਲਾ ਬੱਚੇ ਸਮੇਤ ਪੰਜ ਲੋਕਾਂ 'ਤੇ ਹਮਲਾ ਕਰ ਦਿੱਤਾ। ਤਿੰਨ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ ਜਦਕਿ ਦੋ ਨੂੰ ਸੂਬੇ ਦੇ ਊਨਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।