ਹੁਣ ਮੋਬਾਈਲ 'ਤੇ ਹੀ ਬੁੱਕ ਕਰੋ ਲੋਕਲ ਰੇਲਵੇ ਦੀ ਟਿਕਟ
ਫਿਲਹਾਲ ਮੁੰਬਈ 'ਚ ਮੁੱਖ ਰੇਲਵੇ ਸਟੇਸ਼ਨ ਜਿਵੇਂ ਛੱਤਰਪਤੀ ਸ਼ਿਵਾਜੀ ਟਰਮੀਨਲ, ਠਾਣੇ, ਚਰਚਗੇਟ, ਦਾਦਰ, ਬਾਂਦਰਾ, ਅੰਧੇਰੀ ਤੇ ਬੋਰੀਵਲੀ 'ਚ ਸਰਵਿਸ ਸ਼ੁਰੂ ਹੋ ਰਹੀ ਹੈ। ਸਫਲ ਹੋਣ ਤੋਂ ਬਾਅਦ 'ਚ ਦੇਸ਼ ਦੀਆਂ ਹੋਰ ਵੀ ਥਾਵਾਂ 'ਤੇ ਇਹ ਸੁਵਿਧਾ ਉਪਲਬਧ ਹੋਵੇਗੀ।
ਹਾਲਾਂਕਿ ਇਸ ਤਰ੍ਹਾਂ ਦੀ ਸਰਵਿਸ ਪਹਿਲਾਂ ਵੀ ਸ਼ੁਰੂ ਕੀਤੀ ਗਈ ਸੀ ਉਸ 'ਚ ਟਿਕਟ ਕੋਡ ਮੋਬਾਈਲ 'ਤੇ ਮਿਲਦਾ ਸੀ। ਇਸ ਕੋਡ ਨੂੰ ਰੇਲਵੇ ਸਟੇਸ਼ਨ 'ਤੇ ਮੌਜੂਦ ਵੈਡਿੰਗ ਮਸ਼ੀਨ 'ਚ ਪਾਉਣਾ ਹੁੰਦਾ ਸੀ ਤਾਂ ਟਿਕਟ ਦਾ ਪ੍ਰਿੰਟ ਆਊਟ ਆਉਂਦਾ ਸੀ ਪਰ ਸਰਵਿਸ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋਈ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ।
ਮੋਬਾਈਲ ਜ਼ਰੀਏ ਟਿਕਟ ਬੁੱਕ ਕਰਵਾ ਕੇ ਰੇਲਵੇ ਸਟੇਸ਼ਨ 'ਤੇ ਇਸ ਦਾ ਪ੍ਰਿੰਟ ਲੈ ਕੇ ਜਾਣਾ ਹੋਵੇਗਾ। ਰੇਲਵੇ ਸਟੇਸ਼ਨ 'ਤੇ ਓਸੀਆਰ ਯਾਨੀ ਆਪਟੀਕਲ ਕਰੈਕਟਸਰ ਰੈਕਾਗਨਿਸ਼ਨ ਮਸ਼ੀਨ ਲੱਗੀ ਹੋਈ ਹੈ। ਇੱਥੇ ਤਹਾਨੂੰ ਇਸ ਮਸ਼ੀਨ 'ਤੇ ਕਿਊਆਰ ਕੋਡ ਸਕੈਨ ਕਰਨਾ ਹੈ। ਤੁਹਾਡੀ ਟਿਕਟ ਦਾ ਪ੍ਰਿੰਟਆਊਟ ਆ ਜਾਵੇਗਾ।
ਮੋਬਾਈਲ ਤੋਂ ਲੋਕਲ ਟਿਕਟ ਬੁੱਕ ਕਰਵਾਉਣ ਲਈ ਯੂਟੀਐਸ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ ਨਾਲ ਤਹਾਨੂੰ ਆਪਣੀ ਟਿਕਟ ਦਾ ਕਿਊਆਰ ਕੋਡ ਵੀ ਮਿਲ ਜਾਵੇਗਾ।
ਰੇਲਵੇ ਦੀ ਨਵੀਂ ਸਰਵਿਸ ਸ਼ੁਰੂ ਹੋਣ ਵਾਲੀ ਹੈ। ਇਸ ਸਰਵਿਸ ਤਹਿਤ ਤੁਸੀਂ ਮੋਬਾਈਲ ਜ਼ਰੀਏ ਆਸਾਨੀ ਨਾਲ ਲੋਕਲ ਟਿਕਟ ਬੁੱਕ ਕਰਵਾ ਸਕੋਗੇ।
ਹੁਣ ਤੱਕ ਲੋਕਲ ਟ੍ਰੇਨ ਦੀ ਬੁਕਿੰਗ ਆਨਲਾਈਨ ਜਾਂ ਮੋਬਾਈਲ 'ਤੇ ਉਪਲਬਧ ਨਹੀਂ ਸੀ। ਲੋਕਲ ਟ੍ਰੇਨ ਦੀ ਟਿਕਟ ਲਈ ਲੰਬੇ ਸਮੇਂ ਤੱਕ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰ ਹੁਣ ਇਹ ਇੰਤਜ਼ਾਰ ਵੀ ਖਤਮ ਹੋ ਗਿਆ ਹੈ।