✕
  • ਹੋਮ

ਚੋਣ ਮੈਦਾਨ 'ਚ ਨਿੱਤਰੇ ਸਿਤਾਰਿਆਂ 'ਚੋਂ ਕੌਣ ਸਭ ਤੋਂ ਧਨਾਡ, ਜਾਣੋ ਫਿਲਮੀਂ ਸਿਤਾਰਿਆਂ ਦੀ ਜਾਇਦਾਦ ਦਾ ਬਿਓਰਾ

ਏਬੀਪੀ ਸਾਂਝਾ   |  01 May 2019 06:27 PM (IST)
1

ਦਿਨੇਸ਼ ਲਾਲ ਯਾਦਵ (ਨਿਰਹੁਆ) 1.33 ਕਰੋੜ ਦੀ ਚੱਲ ਤੇ 4.60 ਕਰੋੜ ਦੀ ਅਚੱਲ ਜਾਇਦਾਦ ਦਾ ਮਾਲਕ ਹੈ। ਉਹ ਕੁੱਲ 5.93 ਕਰੋੜ ਦੀ ਜਾਇਦਾਦ ਦਾ ਮਾਲਕ ਹੈ।

2

ਗੋਰਖਪੁਰ ਸੀਟ ਤੋਂ ਬੀਜੇਪੀ ਉਮੀਦਵਾਰ ਰਵੀ ਕਿਸ਼ਨ ਤੇ ਉਨ੍ਹਾਂ ਦੇ ਪਰਿਵਾਰ ਕੋਲ 21 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਹੈ।

3

ਸਮ੍ਰਿਤੀ ਇਰਾਨੀ ਕੋਲ 4.71 ਕਰੋੜ ਜਾਇਦਾਦ ਹੈ।

4

ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਕੋਲ 45.91 ਕਰੋੜ ਦੀ ਜਾਇਦਾਦ ਹੈ।

5

ਬਿਹਾਰੀ ਬਾਬੂ ਦੇ ਨਾਂ ਨਾਲ ਮਕਬੂਲ ਸ਼ਤਰੂਘਨ ਸਿਨ੍ਹਾ ਕੋਲ 112.22 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਹੈ।

6

ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾਰੀ ਕੋਲ ਚੱਲ ਤੇ ਅਚੱਲ ਮਿਲਾ ਕੇ ਕੁੱਲ 28 ਕਰੋੜ ਦੀ ਜਇਦਾਦ ਹੈ।

7

ਉਰਮਿਲਾ ਮਾਂਤੋਡਕਰ 68 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਉਸ ਨੇ 32 ਲੱਖ ਦਾ ਕਰਜ਼ਾ ਦੇਣਾ ਹੈ।

8

ਜਯਾ ਪ੍ਰਦਾ ਕੋਲ 9.27 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਅਚੱਲ ਵੀ ਹੈ। ਕਈ ਸ਼ਹਿਰਾਂ ਵਿੱਚ ਮਕਾਨ ਹਨ। 1.55 ਕਰੋੜ ਰੁਪਏ ਕਰਜ਼ਾ ਦੇਣਾ ਹੈ। ਦੋ ਕਿਲੋ ਸੋਨਾ ਤੇ ਡੇਢ ਕਿੱਲੋ ਚਾਂਦੀ ਹੈ।

9

ਮਥੁਰਾ ਤੋਂ ਬੀਜੇਪੀ ਉਮੀਦਵਾਰ ਹੇਮਾ ਮਾਲਿਨੀ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਕੋਲ 250 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

10

ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਸਨੀ ਦਿਓਲ ਕੋਲ ਕਰੀਬ 60 ਕਰੋੜ ਦੀ ਚੱਲ ਜਾਇਦਾਦ ਹੈ। ਉਨ੍ਹਾਂ ਦੀ ਪਤਨੀ ਕੋਲ 6 ਕਰੋੜ ਦੀ ਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ 26 ਲੱਖ ਤੇ ਪਤਨੀ ਕੋਲ 16 ਲੱਖ ਰੁਪਏ ਕੈਸ਼ ਮੌਜੂਦ ਹੈ। ਸਨੀ ਦੇ ਬੈਂਕ ਖ਼ਾਤੇ ਵਿੱਚ 9 ਲੱਖ ਤੇ ਪਤਨੀ ਦੇ ਬੈਂਕ ਖ਼ਾਤੇ ਵਿੱਚ 19 ਲੱਖ ਰੁਪਏ ਜਮ੍ਹਾ ਹਨ। ਸਨੀ ਕੋਲ ਕੁੱਲ 21 ਕਰੋੜ ਦੀ ਅਚੱਲ ਜਾਇਦਾਦ ਹੈ।

  • ਹੋਮ
  • ਭਾਰਤ
  • ਚੋਣ ਮੈਦਾਨ 'ਚ ਨਿੱਤਰੇ ਸਿਤਾਰਿਆਂ 'ਚੋਂ ਕੌਣ ਸਭ ਤੋਂ ਧਨਾਡ, ਜਾਣੋ ਫਿਲਮੀਂ ਸਿਤਾਰਿਆਂ ਦੀ ਜਾਇਦਾਦ ਦਾ ਬਿਓਰਾ
About us | Advertisement| Privacy policy
© Copyright@2026.ABP Network Private Limited. All rights reserved.