ਵਿਆਹ ਨਾਲੋਂ ਦੇਸ਼ ਦਾ ਵੱਧ ਫਿਕਰ! ਜੰਞ ਚੜ੍ਹਨ ਤੋਂ ਪਹਿਲਾਂ ਦਬਾਇਆ ਬਟਨ
ਏਬੀਪੀ ਸਾਂਝਾ | 12 May 2019 01:06 PM (IST)
1
ਅੰਬਾਲਾ ਦੇ ਬਰਾੜਾ ਨਿਵਾਸੀ ਸੰਦੀਪ ਕੁਮਾਰ ਨੇ ਆਪਣੀ ਬਾਰਾਤ ਚੜ੍ਹਨ ਤੋਂ ਪਹਿਲਾਂ ਵੋਟ ਪਾਈ। ਸੰਦੀਪ ਕੁਮਾਰ ਬੈਂਡ ਵਾਜਿਆਂ ਸਮੇਤ ਬੂਥ 'ਤੇ ਪਹੁੰਚਿਆ। ਇਸ ਮੌਕੇ ਉਸ ਨੇ ਕਿਹਾ ਕਿ ਵੋਟ ਪਾਉਣਾ ਉਸ ਦਾ ਅਧਿਕਾਰ ਹੈ। ਵੋਟ ਪਹਿਲਾਂ ਪਾਏਗਾ ਤੇ ਵਿਆਹ ਬਾਅਦ ਵਿੱਚ ਕਰਵਾਏਗਾ।
2
ਦੇਸ਼ ਦੇ 7 ਸੂਬਿਆਂ ਦੀਆਂ 59 ਸੀਟਾਂ 'ਤੇ ਛੇਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਲੋਕਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਇੰਨਾ ਉਤਸ਼ਾਹ ਹੈ ਕਿ ਵਿਆਹ ਵਾਲੇ ਲਾੜੇ ਵੀ ਜੰਞ ਆਪਣੀ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਨੂੰ ਤਰਜੀਹ ਦੇ ਰਹੇ ਹਨ।
3
ਵਿਨੋਦ ਨੇ ਵਿਆਹ ਦੀ ਜ਼ਿੰਮੇਵਾਰੀ ਤੋਂ ਪਹਿਲਾਂ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਈ।
4
ਵਿਆਹ ਤੋਂ ਪਹਿਲਾਂ ਉਸ ਨੇ ਪੂਰੇ ਪਰਿਵਾਰ ਸਮੇਤ ਵੋਟਾਂ ਪਾਈ। ਇਸ ਤੋਂ ਬਾਅਦ ਜੰਞ ਲੈ ਕੇ ਵਿਆਹ ਲਈ ਰਵਾਨਾ ਹੋਏ।
5
ਵਿਨੋਦ ਜੁੱਤੀਆਂ ਦੀ ਵਪਾਰੀ ਹੈ। ਉਸ ਦੀ ਜੰਞ ਲੁਧਿਆਣਾ ਜਾਣੀ ਹੈ।
6
ਇਸੇ ਤਰ੍ਹਾਂ ਹਾਂਸੀ ਤੋਂ ਵੀ ਇੱਕ ਲਾੜੇ ਵਿਨੋਦ ਨੇ ਆਪਣੀ ਜੰਞ ਚੜ੍ਹਨ ਤੋਂ ਪਹਿਲਾਂ ਵੋਟ ਪਾਈ।