Election Results 2024
(Source: ECI/ABP News/ABP Majha)
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ, ਬਰਫ਼ ਦੀਆਂ ਸੁਰੰਗਾਂ ਰਾਹੀਂ ਪਹੁੰਚ ਸ਼ਰਧਾਲੂ ਕਰਨਗੇ ਦਰਸ਼ਨ
Download ABP Live App and Watch All Latest Videos
View In Appਗੁਰਦੁਆਰਾ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਪਾਟ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਵਿਵਸਥਾਵਾਂ ਕੱਢੀਆਂ ਜਾਣਗੀਆਂ ਪਰ ਬਰਫ਼ ਹਟਾਉਣ ਵਿੱਚ ਹਾਲੇ ਕਾਫੀ ਦਿੱਕਤ ਆ ਰਹੀ ਹੈ।
ਕਈ ਥਾਈਂ ਵੱਡੇ-ਵੱਡੇ ਗਲੇਸ਼ੀਅਰ ਕੱਟਣੇ ਬਾਕੀ ਹਨ।
ਫੌਜ ਨੇ ਬਰਫ਼ ਕੱਟ ਕੇ ਰਾਹ ਤਾਂ ਸਾਫ਼ ਕਰ ਦਿੱਤਾ ਹੈ ਪਰ ਇਸ ਨਾਲ ਕਈ ਗੁਫ਼ਾਵਾਂ ਬਣ ਗਈਆਂ ਹਨ। ਸ੍ਰੀ ਹੇਮਕੁੰਟ ਸਾਹਿਬ ਜਾਣ ਲਈ ਬਰਫ਼ ਦੇ ਅੰਦਰ ਦੀ ਹੋ ਕੇ ਜਾਣਾ ਪਏਗਾ। ਜੇ ਮੌਸਮ ਨੇ ਸਾਥ ਦਿੱਤਾ ਤਾਂ ਬਰਫ਼ ਵਿੱਚ ਕਮੀ ਆ ਸਕਦੀ ਹੈ।
ਬਰਫ਼ਬਾਰੀ ਬਾਅਦ ਸ੍ਰੀ ਹੇਮਕੁੰਟ ਸਾਹਿਬ ਦਾ ਤਾਪਮਾਨ ਮਨਫ਼ੀ ਤੋਂ ਵੀ ਹੇਠਾਂ ਜਾ ਪਹੁੰਚਿਆ ਹੈ। ਇਸ ਲਈ ਯਾਤਰੀਆਂ ਨੂੰ ਆਪਣੇ ਨਾਲ ਗਰਮ ਕੱਪੜੇ ਲੈ ਕੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਜੋਤੀ ਸਰੋਵਰ ਦੇ ਨਾਂ ਨਾਲ ਜਾਣੀ ਜਾਂਦੀ ਪ੍ਰਾਚੀਨ ਝੀਲ ਵੀ ਬਰਫ਼ ਨਾਲ ਢੱਕੀ ਨਜ਼ਰ ਆਏਗੀ ਤੇ ਕੜਾਕੇ ਦੀ ਠੰਢ ਹੋਏਗੀ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜਦੋਂ ਕਪਾਟ ਖੋਲ੍ਹੇ ਜਾਣਗੇ ਤਾਂ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਤਸਵੀਰ ਬਦਲੀ ਨਜ਼ਰ ਆਏਗੀ। ਚੁਫੇਰੇ ਬਰਫ਼ ਹੀ ਬਰਫ਼ ਨਜ਼ਰ ਆਏਗੀ।
ਫੌਜ ਦੀ 418 ਇੰਜਨਿਅਰਿੰਗ ਸ੍ਰੀ ਹੇਮਕੁੰਟ ਸਾਹਿਬ ਵਿੱਚ ਬਰਫ਼ ਹਟਾਉਣ ਦਾ ਕੰਮ ਕਰ ਰਹੀ ਹੈ। ਇਸ ਦੇ ਨਾਲ-ਨਾਲ 10 ਨੇਪਾਲੀ ਮੂਲ ਦੇ ਮਜ਼ਦੂਰ ਤੇ 12 ਗੁਰਦੁਆਰਾ ਸੇਵਾਦਾਰ ਵੀ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਬਿਜਲੀ ਤੇ ਪਾਣੀ ਦੀ ਮੁਸ਼ਕਲ ਵੀ ਵੱਡੇ ਪੱਧਰ 'ਤੇ ਬਣੀ ਹੋਈ ਹੈ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ ਵਿੱਚ ਬਰਫ਼ ਹਟਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕਈ ਥਾਈਂ ਪੈਦਲ ਰਾਹ ਵੀ ਠੱਪ ਹਨ।
ਸ੍ਰੀ ਹੇਮਕੁੰਟ ਸਾਹਿਬ ਵਿੱਚ ਹਾਲੇ ਵੀ 10 ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੋਈ ਹੈ। ਫੌਜ ਤੇ ਨੇਪਾਲੀ ਮੂਲ ਦੇ ਮਜ਼ਦੂਰਾਂ ਦੇ ਨਾਲ-ਨਾਲ ਗੁਰਦੁਆਰਾ ਸੇਵਾਦਾਰ ਵੀ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ।
- - - - - - - - - Advertisement - - - - - - - - -