✕
  • ਹੋਮ

ਹਰਿਆਣਾ 'ਚ ਵੋਟਰਾਂ 'ਤੇ ਫੁੱਲਾਂ ਦੀ ਬਾਰਸ਼, ਤਿਲਕ ਲਾ ਕੇ ਸਵਾਗਤ

ਏਬੀਪੀ ਸਾਂਝਾ   |  12 May 2019 11:20 AM (IST)
1

ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ।

2

ਇਸ ਗੇੜ ਵਿੱਚ 10 ਕਰੋੜ 16 ਲੱਖ ਤੋਂ ਵੱਧ ਵੋਟਰ 979 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

3

ਇਸ ਤੋਂ ਇਲਾਵਾ ਕੂਲਰਾਂ ਸਮੇਤ ਮੈਡੀਕਲ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

4

ਪਾਣੀ ਲਈ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ ਹੈ।

5

ਗਰਮੀ ਨੂੰ ਵੇਖਦਿਆਂ ਧੁੱਪ ਤੋਂ ਬਚਣ ਲਈ ਟੈਂਟ ਵੀ ਲਾਇਆ ਗਿਆ ਹੈ।

6

ਇਸ ਬੂਥ ਨੂੰ 'ਮਾਡਲ ਬੂਥ' ਬਣਾਇਆ ਗਿਆ ਹੈ।

7

ਸੁਰੱਖਿਆ ਜਾ ਜ਼ਿੰਮਾ ਵੀ ਮਹਿਲਾ ਪੁਲਿਸ ਜਵਾਨਾਂ ਨੇ ਸਾਂਭਿਆ ਹੋਇਆ ਹੈ।

8

ਇਸ ਪਿੰਕ ਬੂਥ 'ਤੇ ਤਾਇਨਾਤ ਕੀਤੇ ਸਾਰੇ ਪੋਲਿੰਗ ਕਰਮਚਾਰੀ ਮਹਿਲਾਵਾਂ ਹਨ।

9

ਵੋਟਰ ਇਸ ਪਹਿਲ ਦੀ ਖੂਬ ਤਾਰੀਫ਼ ਕਰ ਰਹੇ ਹਨ। ਬੂਥ ਨੂੰ 'ਸਖੀ ਵੋਟਰ ਕੇਂਦਰ' ਦਾ ਨਾਂ ਵੀ ਦਿੱਤਾ ਗਿਆ ਹੈ।

10

ਪਿੰਡ ਢਾਲਿਆਵਾਸ 'ਚ ਬਣੇ ਇਸ ਪਿੰਕ ਬੂਥ 'ਤੇ ਤਿਲਕ ਲਾ ਕੇ ਤੇ ਫੁੱਲ ਵਰ੍ਹਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।

11

ਇੱਥੇ ਵੋਟਰਾਂ ਨੂੰ ਤਿਲਕ ਲਾ ਕੇ ਉਨ੍ਹਾਂ 'ਤੇ ਫੁੱਲਾਂ ਵਰ੍ਹਾਏ ਜਾ ਰਹੇ ਹਨ।

12

ਰੇਵਾੜੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਹਰਿਆਣਾ ਦੇ ਰੇਵਾੜੀ ਤੋਂ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ।

  • ਹੋਮ
  • ਭਾਰਤ
  • ਹਰਿਆਣਾ 'ਚ ਵੋਟਰਾਂ 'ਤੇ ਫੁੱਲਾਂ ਦੀ ਬਾਰਸ਼, ਤਿਲਕ ਲਾ ਕੇ ਸਵਾਗਤ
About us | Advertisement| Privacy policy
© Copyright@2025.ABP Network Private Limited. All rights reserved.