ਰਾਹੁਲ ਗਾਂਧੀ ਨੇ ਅਮੇਠੀ ਤੋਂ ਦਾਖ਼ਲ ਕੀਤੀ ਨਾਮਜ਼ਦਗੀ
ਅਮੇਠੀ 'ਚ ਰਹੁਲ ਗਾਂਧੀ ਦਾ ਮੁਕਾਬਲਾ ਇਸ ਵਾਰ ਮੁੜ ਤੋਂ ਬੀਜੇਪੀ ਦੀ ਸਮ੍ਰਿਤੀ ਇਰਾਨੀ ਨਾਲ ਹੋਏਗਾ। ਸਮ੍ਰਿਤੀ ਇਰਾਨੀ 11 ਅਪ੍ਰੈਲ ਨੂੰ ਪਰਚਾ ਦਾਖਲ ਕਰਨਗੇ। ਦੱਸ ਦੇਈਏ ਬੀਐਸਪੀ ਤੇ ਸਮਾਜਵਾਦੀ ਪਾਰਟੀ ਗੱਠਜੋੜ ਨੇ ਅਮੇਠੀ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ।
Download ABP Live App and Watch All Latest Videos
View In Appਰੋਡ ਸ਼ੋਅ 'ਚ ਵਰਕਰਾਂ ਨੇ ਕਾਂਗਰਸ ਦੀ ਗਰ਼ੀਬਾਂ ਨੂੰ 72 ਹਜ਼ਾਰ ਰੁਪਏ ਸਲਾਨਾ ਦੇਣ ਵਾਲੀ ਨਿਆ ਯੋਜਨਾਂ ਦੇ ਨੀਲੇ ਰੰਗ ਦੇ ਝੰਡੇ ਫੜੇ ਹੋਏ ਸਨ। ਇਸ ਤਰ੍ਹਾਂ ਦੇ ਝੰਡੇ ਪਹਿਲੀ ਵਾਰ ਕਾਂਗਰਸ ਦੇ ਸਮਾਗਮ 'ਚ ਨਜ਼ਰ ਆਏ। ਅਮੇਠੀ 'ਚ 6 ਮਈ ਨੂੰ ਵੋਟਾਂ ਪੈਣਗੀਆਂ। ਬੁੱਧਵਾਰ ਨੂੰ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋਇਆ ਹਨ।
2 ਕਿਲੋਮੀਟਰ ਦੇ ਰੋਡ ਸ਼ੋਅ 'ਚ ਰਹੁਲ ਗਾਂਧੀ ਦੇ ਨਾਲ ਪ੍ਰਿਅੰਕਾ ਗਾਂਧੀ ਤੇ ਰਾਬਰਟ ਵਾਡਰਾ ਵੀ ਮੌਜੂਦ ਰਹੇ। ਸੋਨੀਆ ਗਾਂਧੀ ਵੀ ਰੋਡ ਸ਼ੋਅ ਤੇ ਨਾਮਜ਼ਦਗੀ ਭਰਨ ਵੇਲੇ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਯਾਦ ਰਹੇ ਰਾਹੁਲ ਗਾਂਧੀ ਅਮੇਠੀ ਤੋਂ ਮੌਜੂਦਾ ਐਮਪੀ ਹਨ ਤੇ ਹੁਣ ਉਨ੍ਹਾਂ ਚੌਥੀ ਵਾਰ ਅਮੇਠੀ ਤੋਂ ਨਾਮਜ਼ਦਗੀ ਭਰੀ ਹੈ। ਅਮੇਠੀ ਤੋਂ ਇਲਾਵਾ ਰਹੁਲ ਗਾਂਧੀ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ। 4 ਅਪ੍ਰੈਲ ਨੂੰ ਰਾਹੁਲ ਨੇ ਵਾਇਨਾਡ ਤੋਂ ਪਰਚਾ ਭਰਿਆ ਸੀ। ਰਾਹੁਲ ਗਾਂਧੀ ਦੇ ਅਮੇਠੀ ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਵਰਕਰ ਸ਼ਾਮਲ ਹੋਏ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਮੇਠੀ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਲਗਪਗ ਦੋ ਘੰਟੇ ਤਕ ਰੋਡ ਸ਼ੋਅ ਕੀਤਾ।
- - - - - - - - - Advertisement - - - - - - - - -