✕
  • ਹੋਮ

ਬੰਗਾਲੀ ਜ਼ਮੀਨ ਤੋਂ ਮੋਦੀ ਖਿਲਾਫ ਹੱਲਾ ਬੋਲ, 4 ਮੌਜੂਦਾ ਤੇ 5 ਸਾਬਕਾ ਮੁੱਖ ਮੰਤਰੀਆਂ ਦੀ ਵੰਗਾਰ

ਏਬੀਪੀ ਸਾਂਝਾ   |  19 Jan 2019 02:49 PM (IST)
1

ਮਮਤਾ ਬੈਨਰਜੀ ਦੀ ਰੈਲੀ ਵਿੱਚ ਪੱਛਮ ਬੰਗਾਲ ਦੇ ਕੋਨੇ-ਕੋਨੇ ਤੋਂ ਲੋਕ ਪੁੱਜੇ। ਰੈਲੀ ਵਿੱਚ 4 ਮੌਜੂਦਾ ਮੁੱਖ ਮੰਤਰੀ, ਪੰਜ ਸਾਬਕਾ ਮੁੱਖ ਮੰਤਰੀ ਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਸਣੇ ਬੀਜੇਪੀ ਖਿਲਾਫ ਹੱਲਾ ਬੋਲਿਆ ਗਿਆ। ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਏਕਤਾ ਦਾ ਵੱਡਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।

2

ਰੈਲੀ ਨੂੰ ਗੁਜਰਾਤ ਦੇ ਨਿਰਦਲੀਏ ਵਿਧਾਇਕ ਜਿਗਨੇਸ਼ ਮੇਵਾਨੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵੱਡੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।

3

ਯੂਨਾਈਟਿਡ ਇੰਡੀਆ ਰੈਲੀ ਨੂੰ ਰਾਸ਼ਟਰੀ ਲੋਕ ਦਲ (ਆਰਐਲਡੀ) ਲੀਡਰ ਜਯੰਤ ਚੌਧਰੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੰਗਾਲ ਜੋ ਅੱਜ ਸੋਚਦਾ ਹੈ, ਉਹ ਦੇਸ਼ ਕੱਲ੍ਹ ਸੋਚਦਾ ਹੈ। ਉਨ੍ਹਾਂ ਰੈਲੀ ਵਿੱਚ ਪੀਐਮ ਮੋਦੀ ਨੂੰ ਨੋਟਬੰਦੀ ਤੇ ਫਸਲ ਬੀਮਾ ਜਿਹੀਆਂ ਅਸਫਲ ਯੋਜਨਾਵਾਂ ਲਈ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ।

4

ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡੀਐਮਕੇ ਲੀਡਰ ਏਕੇ ਸਟਾਲਿਨ, ਐਸਪੀ ਮੁਖੀ ਅਖਿਲੇਸ਼ ਯਾਦਵ, ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਮੁਖੀ ਐਨ ਚੰਦਰਬਾਬੂ ਨਾਇਡੂ ਸਮੇਤ ਹੋਰ ਵੀ ਵੱਡੇ ਲੀਡਰ ਹਾਜ਼ਰ ਸਨ।

5

ਇਸ ਮੌਕੇ ਝਾਰਖੰਡ ਮੁਕਤੀ ਮੋਰਚਾ ਦੇ ਲੀਡਰ ਹੇਮੰਤ ਸੋਰੇਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੇਸ਼ ਚਲਾਇਆ ਜਾ ਰਿਹਾ ਹੈ, ਉਹ ਬੇਹੱਦ ਖ਼ਤਰਨਾਕ ਹੈ।

6

ਰੈਲੀ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਗਠਜੋੜ ਦਾ ਸਹੀ ਸਮਾਂ ਆ ਗਿਆ ਹੈ।

7

ਮਮਤਾ ਬੈਨਰਜੀ ਦੀ ਰੈਲੀ ਵਿੱਚ ਲੋਕਾਂ ਦਾ ਹਜੂਮ ਵੇਖਿਆ ਗਿਆ। ਉਹ ਖ਼ੁਦ ਮੰਚ ਸੰਚਾਲਨ ਕਰ ਰਹੇ ਸੀ। ਮੰਤਰੀਆਂ ਨੂੰ ਵੀ ਵਾਰੀ-ਵਾਰੀ ਮੰਚ ’ਤੇ ਆਉਣ ਲਈ ਬੁਲਾ ਰਹੇ ਸੀ।

8

ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਰੈਲੀ ਵਿੱਚ ਕਿਹਾ ਕਿ ਦੇਸ਼ ਵਿੱਚ ਇੰਨਾ ਵੱਧ ਝੂਠ ਕਿਸੇ ਸਰਕਾਰ ਨੇ ਨਹੀਂ ਬੋਲਿਆ ਤੇ ਨਾ ਹੀ ਇਸ ਤਰ੍ਹਾਂ ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਗਿਆ।

9

ਰੈਲੀ ਨੂੰ ਯਸ਼ਵੰਤ ਸਿਨ੍ਹਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸਾਰੇ ਲੀਡਰਾਂ ਸਮੇਤ ਬੀਜੇਪੀ ਨੂੰ ਹਰਾਉਣ ਦਾ ਪ੍ਰਣ ਲਿਆ।

10

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਕੋਲਕਾਤਾ ’ਚ ਮੈਗਾ ਰੈਲੀ ਕਰਵਾਈ ਜਾ ਰਹੀ ਹੈ। ਇਸ ਰੈਲੀ ਵਿੱਚ 15 ਵਿਰੋਧੀ ਦਲਾਂ ਦੇ ਲੀਡਰ ਸ਼ਾਮਲ ਹੋ ਰਹੇ ਹਨ।

  • ਹੋਮ
  • ਭਾਰਤ
  • ਬੰਗਾਲੀ ਜ਼ਮੀਨ ਤੋਂ ਮੋਦੀ ਖਿਲਾਫ ਹੱਲਾ ਬੋਲ, 4 ਮੌਜੂਦਾ ਤੇ 5 ਸਾਬਕਾ ਮੁੱਖ ਮੰਤਰੀਆਂ ਦੀ ਵੰਗਾਰ
About us | Advertisement| Privacy policy
© Copyright@2025.ABP Network Private Limited. All rights reserved.