✕
  • ਹੋਮ

ਸਿਆਸਤ 'ਚ ਰਹਿ ਕੇ ਵੀ ਸਿਆਸੀ ਚਾਲਾਂ ਤੋਂ ਕੋਹਾਂ ਦੂਰ, ਜਾਣੋ ਡਾ. ਮਨਮੋਹਨ ਸਿੰਘ ਦੇ ਕਾਰਨਾਮੇ

ਏਬੀਪੀ ਸਾਂਝਾ   |  26 Sep 2019 02:01 PM (IST)
1

ਮਨਮੋਹਨ ਸਿੰਘ 1998 ਤੋਂ 2004 ਤਕ ਵਿਰੋਧੀ ਧਿਰ ਦੇ ਨੇਤਾ ਸੀ। ਡਾ. ਮਨਮੋਹਨ ਸਿੰਘ ਨੇ 2004 ਦੀ ਆਮ ਚੋਣਾਂ ਤੋਂ ਬਾਅਦ 22 ਮਈ 2004 ਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਤੇ 22 ਮਈ 2009 ਨੂੰ ਦੂਜੀ ਵਾਰ ਵੀ ਪ੍ਰਧਾਨ ਮੰਤਰੀ ਬਣੇ। ਇਸ ਦੇ ਨਾਲ ਹੀ ਦੱਸ ਦਈਏ ਕਿ ਉਨ੍ਹਾਂ ਨੇ ਕਦੇ ਲੋਕ ਸਭਾ ਚੋਣਾਂ ਨਹੀਂ ਜਿੱਤੀਆਂ।

2

18 ਜੁਲਾਈ 2006 ‘ਚ ਭਾਰਤ ਅਤੇ ਅਮਰੀਕਾ ‘ਚ ਪਰਮਾਣੂ ਸਮਝੌਤਾ ਹੋਇਆ। ਇਸ ‘ਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਸਮਝੌਤੇ ‘ਤੇ ਸਾਈਨ ਕੀਤੇ ਸੀ। ਇਸ ਨੂੰ ਮਨਮੋਹਨ ਦੀ ਵੱਡੀ ਕਾਮਯਾਬੀ ਮੰਨਿਆ ਜਾਂਦਾ ਹੈ।

3

ਸਾਲ 2012 ‘ਚ ਇੱਕ ਵਾਰ ਸਦਨ ਤੋਂ ਬਾਹਰ ਆਉਂਦੇ ਹੋਏ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਵਿਰੋਧੀ ਧਿਰ ਘੱਟ ਬੋਲਣ ‘ਤੇ ਉਨ੍ਹਾਂ ‘ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ। ਇਸ ‘ਤੇ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ, “ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਖਾਮੋਸ਼ੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰਖੀ।”

4

ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਸੰਸਦ ਮੈਂਬਰ ਹਨ। ਉਹ ਪਹਿਲੀ ਵਾਰ ਸਾਲ 1991 ‘ਚ ਅਸਮ ਤੋਂ ਰਾਜ ਸਭਾ ਮੈਂਬਰ ਬਣੇ। ਇਸ ਤੋਂ ਬਾਅਦ ਸਾਲ 1995, 2001, 2007 ਤੇ 2013 ‘ਚ ਵੀ ਉਹ ਰਾਜ ਸਭਾ ਮੈਂਬਰ ਰਹੇ। ਇਸ ਤੋਂ ਇਲਾਵਾ 1998 ਤੋਂ ਸਾਲ 2004 ਤਕ ਉਹ ਰਾਜ ਸਭਾ ਦੇ ਵਿਰੋਧੀ ਨੇਤਾ ਰਹੇ।

5

ਇਸ ਤੋਂ ਬਾਅਦ ਸਾਲ 1971 ‘ਚ ਉਨ੍ਹਾਂ ਨੇ ਵਣਜ ਮੰਤਰਾਲਾ ‘ਚ ਆਰਥਿਕ ਸਲਾਹਕਾਰ ਦੇ ਤੌਰ ‘ਤੇ ਕੰਮ ਕੀਤਾ। ਇਸ ਤੋਂ ਬਾਅਦ ਵਿੱਤ ਮੰਤਰਾਲਾ ‘ਚ ਵੀ ਆਰਥਿਕ ਸਲਾਹਕਾਰ ਰਹੇ। ਡਾ. ਮਨਮੋਹਨ ਸਿੰਘ ਨੇ ਆਪਣੀ ਜ਼ਿੰਦਗੀ ‘ਚ ਵਿੱਤ ਮੰਤਰਾਲਾ ਦੇ ਸਕੱਤਰ, ਯੋਜਨਾ ਵਿਭਾਗ ਦੇ ਉਪ ਪ੍ਰਧਾਨ, ਆਰਬੀਆਰ ਦੇ ਪ੍ਰਧਾਨ, ਪੀਐਮ ਦੇ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕੀਤਾ।

6

ਉਨ੍ਹਾਂ ਨੇ ਭਾਰਤ ਆਉਣ ‘ਤੇ ਸਿਖਿਅਕ ਦੇ ਤੌਰ ‘ਤੇ ਕਈ ਸਾਲਾ ਤਕ ਪੜ੍ਹਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸੀਟੀ ਆਫ਼ ਇਕਨੋਮਿਕਸ ‘ਚ ਅਧਿਆਪਕ ਵਜੋਂ ਕੰਮ ਕੀਤਾ। ਫੇਰ ਉਨ੍ਹਾਂ ਨੇ ਯੂਐਨਸੀਟੀਏਡੀ ਜੋ ਵਪਾਰਕ, ਨਿਵੇਸ਼ ਤੇ ਵਿਕਾਸ ਦੇ ਮੁੱਦਿਆਂ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰੇਤ ਦਾ ਹਿੱਸਾ ਹੈ, ‘ਚ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ 1987 ਤੇ 1990 ‘ਚ ਜਨੇਵਾ ‘ਚ ਦੱਖਣੀ ਵਿਭਾਗ ਦੇ ਜਨਰਲ ਸਕੱਤਰ ਦੇ ਤੌਰ ‘ਤੇ ਕੰਮ ਕੀਤਾ।

7

1991 ‘ਚ ਜਦੋਂ ਭਾਰਤ ਨੂੰ ਦੁਨੀਆ ਦੇ ਬਾਜ਼ਾਰ ਲਈ ਖੋਲ੍ਹਿਆ ਗਿਆ ਤਾਂ ਮਨਮੋਹਨ ਸਿੰਘ ਹੀ ਦੇਸ਼ ਦੇ ਵਿੱਤ ਮੰਤਰੀ ਸੀ। ਦੇਸ਼ ‘ਚ ਆਰਥਿਕ ਕ੍ਰਾਂਤੀ ਤੇ ਗਲੋਬਲਾਈਜੇਸ਼ਨ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਕੀਤੀ ਸੀ। ਇਸ ਤੋਂ ਬਾਅਦ ਪੀਐਮ ਰਹਿੰਦੇ ਹੋਏ ਉਨ੍ਹਾਂ ਨੇ ਮਨਰੇਗਾ ਦੀ ਸ਼ੁਰੂਆਤ ਕੀਤੀ ਸੀ।

8

ਡਾ. ਮਨਮੋਹਨ ਸਿੰਘ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਤੋਂ 10ਵੀਂ ਪਾਸ ਕੀਤੀ ਤੇ ਫੇਰ ਅੱਗੇ ਦੀ ਪੜ੍ਹਾਈ ਲਈ ਬ੍ਰਿਟੇਨ ਦੇ ਕੈਂਬ੍ਰਿਜ ਯੂਨੀਵਰਸਿਟੀ ਗਏ। 1957 ‘ਚ ਅਰਥਸ਼ਾਸਤਰੀ ‘ਚ ਆਨਰਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਡੀ-ਫਿਲ ਕੀਤੀ।

9

ਡਾ. ਮਨਮੋਹਨ ਸਿੰਘ ਨੇ ਜਿੱਥੇ ਇੱਕ ਪਾਸੇ ਪ੍ਰੋਫੈਸਰ, ਅਰਥਸ਼ਾਸਤਰੀ ਤੇ ਸਿਆਸੀ ਨੇਤਾ ਦੇ ਤੌਰ ‘ਤੇ ਪ੍ਰਸਿੱਧੀ ਹਾਸਲ ਕੀਤੀ, ਉੱਥੇ ਹੀ ਉਨ੍ਹਾਂ ਨੇ ਸਾਧਾਰਨ ਤੇ ਆਮ ਕਿਰਦਾਰ ਦੇ ਤੌਰ ‘ਤੇ ਵੀ ਪਛਾਣ ਹਾਸਲ ਕੀਤੀ।

10

ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ। ਅੱਜ ਹੀ ਦੇ ਦਿਨ 1932 ‘ਚ ਉਹ ਭਾਰਤ ਦੇ ਸੂਬੇ ਪੰਜਾਬ ‘ਚ ਪੈਦਾ ਹੋਏ ਸੀ।

11

ਇੱਕ ਅਜਿਹਾ ਸ਼ਖ਼ਸ ਜੋ ਰਾਜਨੀਤੀ ‘ਚ ਰਹਿੰਦੇ ਹੋਏ ਵੀ ਸਿਆਸਤ ਦੇ ਦਾਅ-ਪੇਚਾਂ ਤੋਂ ਦੂਰ ਸਾਫ਼ ਸੁਥਰਾ ਅਕਸ ਰੱਖਦਾ ਹੈ। ਇੱਕ ਅਜਿਹੀ ਸ਼ਖ਼ਸੀਅਤ ਜੋ ਜਿੰਨਾ ਕਾਂਗਰਸ ‘ਚ ਫੇਮਸ ਤੇ ਸਨਮਾਨਿਤ ਹੈ, ਓਨਾ ਹੀ ਉਹ ਹੋਰ ਪਾਰਟੀਆਂ ‘ਚ ਮਾਣਯੋਗ ਹੈ। ਇਹ ਕੋਈ ਹੋਰ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹਨ।

12

ਮਨਮੋਹਨ ਸਿੰਘ ਨੇ 1991 ਤੋਂ 1996 ਤਕ ਆਰਥਿਕ ਸੁਧਾਰਾਂ ‘ਚ ਨਿਰਣਾਇਕ ਭੂਮਿਕਾ ਨਿਭਾਈ। ਪੀਵੀ ਨਰਸਿਮ੍ਹਾ ਰਾਓ ਦੀ ਸਰਕਾਰ ‘ਚ ਜਦੋਂ ਉਨ੍ਹਾਂ ਨੇ ਬਤੌਰ ਵਿੱਤ ਮੰਤਰੀ ਆਪਣਾ ਬਜਟ ਪੇਸ਼ ਕੀਤਾ ਤਾਂ ਦੇਸ਼ ਨੂੰ ਇੱਕ ਨਵੀਂ ਆਰਥਿਕ ਦਿਸ਼ਾ ਮਿਲੀ।

  • ਹੋਮ
  • ਭਾਰਤ
  • ਸਿਆਸਤ 'ਚ ਰਹਿ ਕੇ ਵੀ ਸਿਆਸੀ ਚਾਲਾਂ ਤੋਂ ਕੋਹਾਂ ਦੂਰ, ਜਾਣੋ ਡਾ. ਮਨਮੋਹਨ ਸਿੰਘ ਦੇ ਕਾਰਨਾਮੇ
About us | Advertisement| Privacy policy
© Copyright@2025.ABP Network Private Limited. All rights reserved.