Exit Polls ਮਗਰੋਂ ਸੋਸ਼ਲ ਮੀਡੀਆ 'ਤੇ ਕਾਂਗਰਸ, 'ਆਪ' ਤੇ ਮਮਤਾ ਬੈਨਰਜੀ ਨੂੰ ਟਿੱਚਰਾਂ
ਵੇਖੋ ਹੋਰ ਮਜ਼ੇਦਾਰ ਮੀਮ।
ਪ੍ਰਧਾਨ ਮੰਤਰੀ ਦੇ ਗ੍ਰਹਿ ਰਾਜ ਗੁਜਰਾਤ ਤੋਂ ਬੀਜੇਪੀ ਲਈ ਬੁਰੀ ਖ਼ਬਰ ਹੈ। ਇੱਥੇ 2014 ਵਿੱਚ ਜਿੱਥੇ ਬੀਜੇਪੀ ਨੂੰ ਸਾਰੀਆਂ 26 ਸੀਟਾਂ 'ਤੇ ਜਿੱਤ ਮਿਲੀ ਸੀ, ਇਸ ਵਾਰ ਪਾਰਟੀ ਨੂੰ 24 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ।
ਨੀਲਸਨ ਐਗਜ਼ਿਟ ਪੋਲ ਮੁਤਾਬਕ 80 ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਨੂੰ 33 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 2 ਜਦਕਿ ਗਠਜੋੜ ਦੇ ਹਿੱਸੇ 45 ਸੀਟਾਂ ਜਾ ਸਕਦੀਆਂ ਹਨ।
ਏਪੀਬੀ-ਨੀਲਸਨ ਐਗਜ਼ਿਟ ਪੋਲ ਮੁਤਾਬਕ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿੱਚੋਂ ਬੀਜੇਪੀ ਨੂੰ 5 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਤੇ ਆਪ ਨੂੰ ਇੱਕ-ਇੱਕ ਸੀਟ ਮਿਲ ਸਕਦੀ ਹੈ।
ਐਗਜ਼ਿਟ ਪੋਲ ਮੁਤਾਬਕ 542 ਵਿੱਚੋਂ ਐਨਡੀਏ ਦੀ ਖ਼ਾਤੇ ਵਿੱਚ 277, ਯੂਪੀਏ ਦੇ ਖ਼ਾਤੇ ਵਿੱਚ 130 ਤੇ ਹੋਰਾਂ ਦੇ ਖਾਤਿਆਂ ਵਿੱਚ 135 ਸੀਟਾਂ ਜਾਣ ਦਾ ਅਨੁਮਾਨ ਹੈ।
ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਵਿਰੋਧੀ ਧਿਰ ਦੀ ਨੀਂਦ ਉਡਾ ਦਿੱਤੀ ਹੈ। ਜ਼ਿਆਦਾਤਰ ਐਗਜ਼ਿਟ ਪੋਲਜ਼ ਵਿੱਚ NDA ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਨਤੀਜਿਆਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਵਿਰੋਧੀ ਧਿਰਾਂ ਦਾ ਰੱਜ ਕੇ ਮਖੌਲ ਉਡਾ ਰਹੇ ਹਨ। ਤੁਸੀਂ ਵੀ ਵੇਖੋ ਕੁਝ ਮਜ਼ੇਦਾਰ ਮੀਮ-