ਮੋਦੀ ਸਰਕਾਰ ਦੇ ਰਹੀ ਸਸਤਾ ਸੋਨਾ, ਮਿਲ ਰਿਹਾ ਮੋਟਾ ਮੁਨਾਫਾ
ਜੇ ਬਾਂਡ ਤਿੰਨ ਸਾਲਾਂ ਬਾਅਦ ਤੇ ਅੱਠ ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੇਚਿਆ ਜਾਂਦਾ ਹੈ, ਤਾਂ ਇਸ 'ਤੇ 20 ਫੀਸਦੀ ਦੀ ਦਰ 'ਤੇ ਲੌਂਗ ਟਰਮ ਕੈਪੀਟਲ ਗੇਨ (ਐਲਟੀਸੀਜੀ) ਟੈਕਸ ਲੱਗੇਗਾ, ਪਰ ਮਿਆਦ ਪੂਰੀ ਹੋਣ ਦੇ ਬਾਅਦ ਵੇਚਣ 'ਤੇ ਵਿਆਜ ਟੈਕਸ ਮੁਕਤ ਰਹੇਗਾ।
ਇਨਕਮ ਟੈਕਸ ਤੋਂ ਛੋਟ: ਗੋਲਡ ਬਾਂਡ ਦੀ ਪਰਪੱਕਤਾ ਮਿਆਦ ਅੱਠ ਸਾਲ ਹੁੰਦੀ ਹੈ ਤੇ ਸਾਲਾਨਾ 2.5% ਦਾ ਵਿਆਜ ਮਿਲਦਾ ਹੈ। ਬਾਂਡ 'ਤੇ ਦਿੱਤਾ ਜਾਂਦਾ ਵਿਆਜ ਨਿਵੇਸ਼ਕ ਦੇ ਟੈਕਸ ਸਲੈਬ ਅਨੁਸਾਰ ਟੈਕਸਯੋਗ ਹੁੰਦਾ ਹੈ, ਪਰ ਇਸ 'ਤੇ ਸ੍ਰੋਤ ਕਰ (ਟੀਡੀਐਸ) 'ਤੇ ਕਟੌਤੀ ਨਹੀਂ ਹੁੰਦੀ।
ਕਿੱਥੋ ਖਰੀਦ ਸਕਦੇ ਹੋ ਸੋਨਾ- ਬੈਂਕਾਂ, ਡਾਕਘਰਾਂ, ਐਨਐਸਈ ਤੇ ਬੀਐਸਈ ਤੋਂ ਇਲਾਵਾ, ਤੁਸੀਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੁਆਰਾ ਵੀ ਗੋਲਡ ਬਾਂਡ ਖਰੀਦ ਸਕਦੇ ਹੋ।
ਕੀਮਤ- ਯੋਜਨਾ ਤਹਿਤ ਤੁਸੀਂ 3,788 ਰੁਪਏ 'ਚ ਪ੍ਰਤੀ ਗ੍ਰਾਮ ਸੋਨਾ ਖਰੀਦ ਸਕਦੇ ਹੋ। ਜੇ ਗੋਲਡ ਬਾਂਡ ਦੀ ਖਰੀਦ ਆਨਲਾਈਨ ਹੈ ਤਾਂ ਸਰਕਾਰ ਅਜਿਹੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦਿੰਦੀ ਹੈ।
ਨਿਵੇਸ਼ ਦੀ ਅਵਧੀ- ਸਕੀਮ ਅਧੀਨ ਨਿਵੇਸ਼ ਦੀ ਮਿਆਦ 7 ਤੋਂ 11 ਅਕਤੂਬਰ ਤੱਕ ਹੈ। ਭਾਵ, ਤੁਸੀਂ ਇਸ ਸਰਕਾਰੀ ਯੋਜਨਾ ਵਿੱਚ ਪੰਜ ਦਿਨਾਂ ਤਕ ਨਿਵੇਸ਼ ਕਰਕੇ ਪੈਸਾ ਕਮਾ ਸਕਦੇ ਹੋ। ਪਿਛਲੇ ਦਿਨੀਂ ਸੋਨੇ ਦੀ ਕੀਮਤ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ, ਪਰ ਸਾਵਰੇਨ ਗੋਲਡ ਬਾਂਡ ਤਹਿਤ ਤੁਸੀਂ ਸਸਤੇ ਵਿੱਚ ਸੋਨਾ ਖਰੀਦ ਸਕਦੇ ਹੋ।
ਨਵੀਂ ਦਿੱਲੀ: ਘਰੇਲੂ ਬਜ਼ਾਰ ਵਿੱਚ ਲਗਾਤਾਰ ਵਧ ਰਹੀਆਂ ਸੋਨੇ ਦੀਆਂ ਕੀਮਤਾਂ ਦੇ ਵਿਚਕਾਰ ਸਰਕਾਰ ਨੇ ਨਿਵੇਸ਼ਕਾਂ ਨੂੰ ਸਸਤੀਆਂ ਦਰਾਂ 'ਤੇ ਸੋਨਾ ਖਰੀਦਣ ਦਾ ਮੌਕਾ ਦਿੱਤਾ ਹੈ। ਨਿਵੇਸ਼ਕ ਸਾਵਰੇਨ ਗੋਲਡ ਬਾਂਡ (Sovereign Gold Bond) ਸਕੀਮ ਤਹਿਤ ਮਾਰਕੀਟ ਕੀਮਤ ਨਾਲੋਂ ਸਸਤਾ ਸੋਨਾ ਖਰੀਦ ਸਕਦੇ ਹਨ। ਇਸ ਦੀ ਵਿਕਰੀ 'ਤੇ ਹੋਣ ਵਾਲੇ ਮੁਨਾਫੇ 'ਤੇ ਇਨਕਮ ਟੈਕਸ ਨਿਯਮਾਂ ਤਹਿਤ ਛੋਟ ਵੀ ਮਿਲੇਗੀ।