ਫ਼ੌਜੀ ਬਣ ਕੇ ਮੋਦੀ ਨੇ ਫ਼ੌਜੀਆਂ ਨਾਲ ਇੰਝ ਮਨਾਈ ਦਿਵਾਲੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਫ਼ੌਜੀਆਂ ਨਾਲ ਮਿਲਦਾ ਹਾਂ ਤਾਂ ਉਨ੍ਹਾਂ ਨੂੰ ਊਰਜਾ ਮਿਲਦੀ ਹੈ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਰ ਸਾਲ ਮੋਦੀ ਦਿਵਾਲੀ ਵਾਲੇ ਦਿਨ ਫ਼ੌਜ ਦੇ ਜਵਾਨਾਂ ਨਾਲ ਮੌਜੂਦ ਹੁੰਦੇ ਹਨ।
ਦੱਸ ਦੇਈਏ ਕਿ ਮੋਦੀ ਹਰ ਸਾਲ ਦਿਵਾਲੀ ਮਨਾਉਣ ਲਈ ਫ਼ੌਜ ਕੋਲ ਜਾਂਦੇ ਹਨ।
ਫ਼ੌਜ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਫ਼ੌਜੀਆਂ ਦੀ ਜ਼ਿੰਦਗੀ ਇੱਕ ਤਪੱਸਿਆ ਹੈ।
ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫ਼ੌਜ ਦੀ 40 ਸਾਲ ਪੁਰਾਣੀ ਮੰਗ ਇੱਕ ਰੈਂਕ ਇੱਕ ਪੈਨਸ਼ਨ ਨੂੰ ਪੂਰਾ ਕਰ ਕੇ ਫ਼ੌਜ ਦਾ ਬਣਦਾ ਹੱਕ ਅਦਾ ਕੀਤਾ ਹੈ।
ਉਨ੍ਹਾਂ ਆਪਣੇ ਹੱਥੀਂ ਜਵਾਨਾਂ ਨੂੰ ਦਿਵਾਲੀ ਮੌਕੇ ਮਿਠਾਈ ਖਵਾਈ।
ਮੋਦੀ ਇਕੱਲੇ-ਇਕੱਲੇ ਜਵਾਨ ਨੂੰ ਮਿਲੇ।
ਫ਼ੌਜੀ ਵਰਦੀ ਵਿੱਚ ਜਦੋਂ ਮੋਦੀ ਜਵਾਨਾਂ ਵਿੱਚ ਪਹੁੰਚੇ ਤਾਂ ਸਾਰਿਆਂ ਵਿੱਚ ਇੱਕ ਵੱਖਰਾ ਹੀ ਜੋਸ਼ ਭਰ ਗਿਆ।
ਇਹ ਚੌਥਾ ਮੌਕਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਜਵਾਨਾਂ ਨਾਲ ਦਿਵਾਲੀ ਮਨਾਉਣ ਲਈ ਬਾਰਡਰ 'ਤੇ ਗਏ ਹਨ।
ਫ਼ੌਜੀ ਜਰਸੀ ਪਹਿਨ ਕੇ ਮੋਦੀ ਨੇ ਫ਼ੌਜ ਨੂੰ ਆਪਣਾ ਪਰਿਵਾਰ ਦੱਸਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਰੇਜ ਸੈਕਟਰ ਵਿੱਚ ਜਾ ਕੇ ਫ਼ੌਜ ਨਾਲ ਦਿਵਾਲੀ ਮਨਾਈ।