✕
  • ਹੋਮ

ਕੁੰਭ ਮੇਲਾ: ਮੌਨੀ ਮੱਸਿਆ ਮੌਕੇ ਗੰਗਾ ‘ਚ ਧੋਤੇ ਚਾਰ ਕਰੋੜ ਲੋਕ ਧੋ ਰਹੇ ਆਪਣੇ ਪਾਪ

ਏਬੀਪੀ ਸਾਂਝਾ   |  04 Feb 2019 11:33 AM (IST)
1

ਮੌਨੀ ਮੱਸਿਆ ‘ਤੇ ਸੋਮਵਾਰ ਨੂੰ ਦੋ ਕਰੋੜ ਤੋਂ ਵੀ ਜ਼ਿਆਦਾ ਸ਼ਰਧਾਲੂਆਂ ਨੇ ਕੁੰਭ ਮੇਲੇ ‘ਚ ਗੰਗਾ ਤੇ ਸੰਗਮ ਦੀ ਆਸਥਾ ‘ਚ ਡੁਬਕੀ ਲਗਾਈ।

2

ਕੁੰਭ ਦੌਰਾਨ ਲੱਖਾਂ-ਕਰੋੜਾਂ ਲੋਕ ਆਪਣੇ ਦਿਲ ‘ਚ ਸ਼ਰਧਾ ਲੈ ਕੁੰਭ ‘ਚ ਪਹੁੰਚੇ ਹਨ। ਲੋਕ ਵੱਖ-ਵੱਖ ਨਜ਼ਾਰੇ ਦੇਖ ਰਹੇ ਹਨ ਅਤੇ ਸੰਗਮ ‘ਚ ਡੁਬਕੀ ਲੱਗਾ ਰਹੇ ਹਨ।

3

ਮੌਨੀ ਮੱਸਿਆ ਦੇ ਇਸ਼ਨਾਨ ਦੇ ਲਈ ਦੂਰ ਦਰਾਡਿਓਂ ਲੋਕ ਇੱਕਠਾ ਹੋ ਕੁੰਭ ‘ਚ ਪਹੁੰਚੇ ਹਨ।

4

ਅੱਜ ਦੇ ਦਿਨ ਲੋਕ ਗਾ ਰਹੇ ਹਨ ਅਤੇ ਪਰਮਾਤਮਾ ਪ੍ਰਤੀ ਆਪਣੀ ਸ਼ਰਧਾ ਦਿਖਾ ਰਹੇ ਹਨ।

5

ਪ੍ਰਯਾਗਰਾਜ ਦੇ ਮੰਡਲਾਯੁਕਤ ਆਸ਼ੀਸ਼ ਗੋਇਲ ਨੇ ਕਿਹਾ, “ਅਸੀਂ ਭੀੜ ਕੰਟ੍ਰੋਲ, ਸਫਾਈ ਪ੍ਰਬੰਧ, ਮੈਡੀਕਲ ਸੇਵਾ ਤੋਂ ਸੰਬੰਧਿਤ ਵਿਭਾਗਾਂ ਦੇ ਨਾਲ ਬੈਠਕ ਕੀਤੀ ਹੈ। ਮੈਂ ਆਈਜੀ ਅਤੇ ਏਡੀਜੀ ਦੇ ਨਾਲ ਨਗਰ ਦਾ ਹਵਾਈ ਸਰਵੇਖੱਣ ਕਰ ਸਥਿਤੀ ਦਾ ਜਾਇਜਾ ਲਿਆ ਹੈ। ਸਭ ਕੁਝ ਕੰਟ੍ਰੋਲ ‘ਚ ਹੈ।”

6

ਆਈਜੀ (ਕੁੰਭ ਮੇਲਾ) ਕੇ.ਪੀ. ਸਿੰਘ ਨੇ ਦੱਸਿਆ ਸੀ, “ਸਭ ਮੁੱਖ ਰਸਤਿਆਂ ‘ਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ”।

7

ਪੁਲਿਸ ਦੇ ਉੱਚ ਅਧਿਕਾਰੀ ਐਸ ਐਨ ਸਾਬਤ ਨੇ ਕਿਹਾ, “ਮਕਰ ਸਕ੍ਰਾਂਤੀ ਦੇ ਇਸ਼ਨਾਨ ਦੀ ਤੁਲਨਾ ‘ਚ ਅਸੀਂ ਸੁਰੱਖੀਆ ਬੱਲਾਂ ਦੀ ਗਿਣਤੀ ਵਧਾ ਦਿੱਤੀ ਹੈ। ਮੁਸ਼ਕਲ ਸਮੇਂ ਤੋਂ ਵੀ ਨਜਿੱਠਣ ਦਾ ਵੀ ਅਭਿਆਸ ਕੀਤਾ ਗਿਆ ਹੇ। ਨਾਲ ਹੀ ਰੇਲਵੇ ਦੀ ਨਿਗਰਾਨੀ ਪ੍ਰਬੰਧ ਅਤੇ ਮੇਲੇ ਦੀ ਨਿਗਰਾਨੀ ਦੇ ਪ੍ਰਬੰਧ ‘ਚ ਵੀ ਤਾਲਮੇਲ ਬਣਾਇਆ ਗਿਆ ਹੈ।”

8

ਅਧਿਕਾਰੀ ਨੇ ਦੱਸਿਆ ਕਿ ਸ਼ਾਮ ਤਕ ਤਿੰਨ ਤੋਂ ਚਾਰ ਕਰੋੜ ਲੋਕਾਂ ਦੇ ਡੁਬਕੀ ਲਗਾਏ ਜਾਣ ਦੀ ਉਮੀਦ ਹੈ। ਮੌਨੀ ਮੱਸਿਆ ‘ਤੇ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ ਦੀ ਉਮੀ ਹੈ ਜਿਸ ਦੇ ਮੱਦੇਨਜ਼ਰ ਸਰੁੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

9

ਉਨ੍ਹਾਂ ਨੇ ਦੱਸਿਆ ਕਿ ਸੋਮਵਤੀ ਅਮਾਵਸ ਹੋਣ ਕਰਕੇ ਵੱਡੀ ਗਿਣਤੀ ‘ਚ ਸ਼ਰਧਾਲੀ ਰਾਤ ਤੋਂ ਹੀ ਮੇਲੇ ਵਾਲੀ ਥਾਂ ‘ਤੇ ਇੱਕਠਾ ਹੋ ਗਏ ਹਨ।

10

ਆਈਸੀਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ ਛੇ ਵਜੇ ਤਕ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ਼ਨਾਨ ਕੀਤਾ ਸੀ ਅਤੇ ਐਤਵਾਰ ਦੀ ਰਾਤ 12 ਵਜੇ ਤੋਂ ਸੋਮਵਾਰ ਸਵੇਰ ਸੱਤ ਵਜੇ ਤਕ ਇੱਕ ਕਰੋੜ ਤੋਂ ਜ਼ਿਆਦਾ ਲੋਕ ਸ਼ਾਹੀ ਇਸ਼ਨਾਨ ਕਰ ਚੁੱਕੇ ਹਨ।

11

ਮੌਨੀ ਮੱਸਿਆ ‘ਤੇ ਸੋਮਵਾਰ ਨੂੰ ਦੋ ਕਰੋੜ ਤੋਂ ਵੀ ਜ਼ਿਆਦਾ ਸ਼ਰਧਾਲੂਆਂ ਨੇ ਕੁੰਭ ਮੇਲੇ ‘ਚ ਗੰਗਾ ਤੇ ਸੰਗਮ ਦੀ ਆਸਥਾ ‘ਚ ਡੁਬਕੀ ਲਗਾਈ।

  • ਹੋਮ
  • ਭਾਰਤ
  • ਕੁੰਭ ਮੇਲਾ: ਮੌਨੀ ਮੱਸਿਆ ਮੌਕੇ ਗੰਗਾ ‘ਚ ਧੋਤੇ ਚਾਰ ਕਰੋੜ ਲੋਕ ਧੋ ਰਹੇ ਆਪਣੇ ਪਾਪ
About us | Advertisement| Privacy policy
© Copyright@2025.ABP Network Private Limited. All rights reserved.