ਦੁਨੀਆ ਦੇ ਇਨ੍ਹਾਂ 12 ਲੋਕਾਂ ਕੋਲ ਬੇਸ਼ੁਮਾਰ ਦੌਲਤ, ਮੁਕੇਸ਼ ਅੰਬਾਨੀ ਵੀ ਫੇਲ੍ਹ
ਅਮੀਰਾਂ ਦੀ ਲਿਸਟ ‘ਚ 11ਵਾਂ ਨੰਬਰ ਦੋ ਲੋਕਾਂ ਨੇ ਸਾਂਝਾ ਕੀਤਾ ਹੈ ਜਿਸ ‘ਚ ਇੱਕ ਹਨ ਕਾਰਲੇਸ ਕੋਚ। ਜਿਨ੍ਹਾਂ ਦੀ 50.5 ਬਿਲੀਅਨ ਡਾਲਰ ਦੀ ਜਾਈਦਾਦ ਹੈ। ਕਾਰਲੇਸ ਕੋਚ, ਕੋਚ ਇੰਡਸਟਰੀ ਦੇ ਸੀਈਓ ਹਨ। ਇਸ ਤੋਂ ਬਾਅਦ ਦੂਜੇ ਹਨ ਡੇਵਿਡ ਕੋਚ, ਜੋ ਕੋਚ ਇੰਡਸਟਰੀ ਦੇ ਐਗਜ਼ੀਕਿਊਟਿਵ ਵਾਈਸ ਪ੍ਰੇਸੀਡੇਂਟ ਹਨ। ਉਨ੍ਹਾਂ ਦੀ ਜਾਇਦਾਦ ਵੀ 50.5 ਬਿਲੀਅਨ ਡਾਲਰ ਹੈ।
Download ABP Live App and Watch All Latest Videos
View In AppLVMH Moet Hennessy Louis Vuitton ਦੇ ਚੈਅਰਮੈਨ ਅਤੇ ਸੀਈਓ ਬਰਨਾਰਡ ਅਰਨੌਲਡ ਐਂਡ ਫੈਮਿਲੀ ਫੋਰਬਸ ਦੀ ਲਿਸਟ ‘ਚ ਚੌਥੇ ਨੰਬਰ ‘ਤੇ ਹੈ। ਬਰਨਾਰਡ ਦੀ ਕੁੱਲ ਜਾਈਦਾਦ 76 ਬਿਲੀਅਨ ਡਾਲਰ ਹੈ।
ਵਾਰੇਨ ਬਫੇਟ ਨੇ ਇਸ ਲਿਸਟ ‘ਚ ਤੀਜਾ ਸਥਾਨ ਹਾਸਲ ਕੀਤਾ ਹੈ। ਉਹ ਬਰਕਸ਼ਾਇਰ ਹਾਥਵੇ ਦੇ ਸੀਈਓ ਹਨ। ਜਿਨ੍ਹਾਂ ਦੀ ਕੁੱਲ ਸੰਪਤੀ 82.5 ਬਿਲੀਅਨ ਡਾਲਰ ਹੈ।
ਹੁਣ ਬਾਰੀ ਹੈ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ। ਜਿਨ੍ਹਾਂ ਦੀ ਜਾਇਦਾਦ 2018 ‘ਚ 40.1 ਅਰਬ ਡਾਲਰ ਸੀ ਅਤੇ ਹੁਣ ਇਹ ਜਾਇਦਾਦ ਵਧ ਕੇ 50 ਅਰਬ ਡਾਲਰ ਹੋ ਗਈ ਹੈ। ਮੁਕੇਸ਼ ਇਸ ਲਿਸਟ ‘ਚ 19ਵੇਂ ਨੰਬਰ ‘ਤੇ ਸੀ ਅਤੇ ਹੁਣ 6 ਨੰਬਰ ਅੱਗੇ ਵਧ ਉਹ 13ਵੇਂ ਨੰਬਰ ‘ਤੇ ਆ ਗਏ ਹਨ।
ਨੌਵੇਂ ਨੰਬਰ ‘ਤੇ ਮਾਈਕਲ ਬਲੂਮਬਰਗ ਦਾ ਨਾਂਅ ਹੈ ਜੋ ਕਿ ਬਲੂਮਬਰਗ ਐਲਪੀ ਦੇ ਮਾਲਕ ਹਨ। ਇਨ੍ਹਾਂ ਦੀ ਜਾਈਦਾਦ 55.5 ਬਿਲੀਅਨ ਡਾਲਰ ਹੈ।
ਸੋਸ਼ਲ ਮੀਡੀਆ ਫੇਸਬੁਕ ਦੇ ਸੀਈਓ ਮਾਰਕ ਜ਼ਕਰਬਰਗ ਵੀ ਅੱਠਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਜਾਈਦਾਦ 62.3 ਬਿਲੀਅਨ ਹੈ। ਮਾਰਕ ਇਸ ਲਿਸਟ ‘ਚ ਤਿੰਨ ਨੰਬਰ ਹੇਠਾਂ ਆਏ ਹਨ।
ਅਮੀਰਾਂ ਦੀ ਲਿਸਟ ‘ਚ 10ਵੇਂ ਨੰਬਰ ‘ਤੇ ਲੈਰੀ ਪੇਜ ਹਨ ਜੋ ਗੂਗਲ ਦੇ ਕੋ-ਫਾਊਂਡਰ ਸੀ। ਇਨ੍ਹਾਂ ਦੀ ਜਾਈਦਾਦ 50.8 ਬਿਲੀਅਨ ਡਾਲਰ ਹੈ।
ਲੈਰੀ ਏਲੀਸਨ ਓਰੇਕਲ ਦੇ ਫਾਊਂਡਰ ਹਨ। ਜੋ ਅਮੀਰ ਲੋਕਾਂ ਦੀ ਜਾਰੀ ਸੂਚੀ ‘ਚ ਅੱਠਵੇਂ ਨੰਬਰ ‘ਤੇ ਹਨ। ਉਨ੍ਹਾਂ ਦੀ ਕੁੱਲ ਜਾਈਦਾਦ 62.5 ਬਿਲੀਅਨ ਡਾਲਰ ਹੈ।
ਇਸ ਲਿਸਟ ‘ਚ ਸਭ ਤੋ ਪਹਿਲਾ ਨਾਂਅ ਹੈ ਜੇਫ ਬੇਜੋਸ ਐਂਡ ਫੈਮਿਲੀ ਦਾ, ਜੋ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ ਦੇ ਸੰਸਥਾਪਕ ਹਨ। ਇਨ੍ਹਾਂ ਦੀ ਕੁੱਲ ਜਾਇਦਾਦ 131 ਬਿਲੀਅਨ ਡਾਲਰ ਹੈ। ਬੇਜੋਸ ਦੀ ਸੰਪਤੀ ਪਿਛਲੇ ਇੱਕ ਸਾਲ ‘ਚ 19 ਅਰਬ ਡਾਲਰ ਤੋਂ ਵੱਧ ਕੇ 131 ਅਰਬ ਡਾਲਰ ਹੋ ਗਈ ਹੈ।
ਕਾਰਲੋਸ ਸਿਲਮ ਹੇਲੂ ਐਂਡ ਫੈਮਿਲੀ ਪੰਜਵੇਂ ਪਾਏਦਾਨ ‘ਤੇ ਖੜ੍ਹੀ ਹੈ। ਜਿਨ੍ਹਾਂ ਦੀ ਸੰਪਤੀ 64 ਬਿਲੀਅਨ ਡਾਲਰ ਹੈ।
ਦੂਜੇ ਪਾਏਦਾਨ ‘ਤੇ ਹਨ ਬਿਲ ਗੇਟਸ। ਬਿਲ ਗੇਟਸ ਦੀ ਕੁਲ ਜਾਇਦਾਦ 96.5 ਬਿਲੀਅਨ ਡਾਲਰ ਹੈ।
ਅਮਾਨਸੀਓ ਔਰਟੇਗਾ ਨਾਂਅ ਦਾ ਸ਼ਖਸ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਛੇਵੇਂ ਨੰਬਰ ‘ਤੇ ਹੈ ਜਿਸ ਦੀ ਜਾਈਦਾਦ 62.7 ਬਿਲੀਅਨ ਡਾਲਰ ਹੈ।
- - - - - - - - - Advertisement - - - - - - - - -