ਭਾਰਤ ਦੇ ਇਸ ਸ਼ਹਿਰ 'ਚ ਸਭ ਤੋਂ ਮਹਿੰਗੀ ਜ਼ਮੀਨ, ਮਰਲੇ ਦੀ ਕੀਮਤ ਪੌਣੇ ਦੋ ਕਰੋੜ
ਏਬੀਪੀ ਸਾਂਝਾ | 07 Mar 2019 01:58 PM (IST)
1
ਕੀਮਤਾਂ ਵਧਣ ਦੇ ਮਾਮਲੇ ‘ਚ 1.4% ਇਜ਼ਾਫੇ ਦੇ ਨਾਲ ਦਿੱਲੀ 55ਵੇਂ ਤੇ 1.1% ਦੇ ਹੀ ਵਾਧੇ ਦੇ ਨਾਲ ਬੰਗਲੁਰੂ 56ਵੇਂ ਦਰਜੇ ‘ਤੇ ਰਿਹਾ।
2
2018 ‘ਚ ਵਿਸ਼ਵ-ਵਿਆਪੀ ਰਿਹਾਇਸ਼ੀ ਜਾਇਦਾਦ ਦੀ ਕੀਮਤਾਂ ‘ਚ ਵਾਧੇ ਦੇ ਮਾਮਲੇ ‘ਚ ਮੁੰਬਈ 0.3% ਇਜ਼ਾਫੇ ਨਾਲ 67ਵੇਂ ਨੰਬਰ ‘ਤੇ ਰਿਹਾ ਹੈ।
3
ਰਿਪੋਰਟ ਮੁਤਾਬਕ ਮੁੰਬਈ ਦੇ ਮੁਕਾਬਲੇ ਦਿੱਲੀ ‘ਚ 10 ਲੱਖ ਡਾਲਰ ‘ਚ 201 ਵਰਗਮੀਟਰ ਜ਼ਮੀਨ ਖਰੀਦੀ ਜਾ ਸਕਦੀ ਹੈ। ਜਦੋਂਕਿ ਬੈਂਗਲੁਰੂ ‘ਚ ਇਸ ਕੀਮਤ ‘ਚ 334 ਵਰਗ ਮੀਟਰ ਜ਼ਮੀਨ ਖਰੀਦੀ ਜਾ ਸਕਦੀ ਹੈ।
4
ਰਿਪੋਰਟ ਮੁਤਾਬਕ ਮੁੰਬਈ ‘ਚ 10 ਲੱਖ ਡਾਲਰ (7 ਕਰੋੜ ਰੁਪਏ) ‘ਚ ਲਗਪਗ 100 ਵਰਗ ਮੀਟਰ ਜ਼ਮੀਨ ਖਰੀਦੀ ਜਾ ਸਕਦੀ ਹੈ। ਇੱਥੇ ਜ਼ਮੀਨ ਦੀ ਕੀਮਤ 930 ਡਾਲਰ ਪ੍ਰਤੀ ਵਰਗ ਫੁੱਟ ਹੈ।
5
ਹਰ ਸਾਲ ਪ੍ਰਾਪਰਟੀ ਦੀਆਂ ਕੀਮਤਾਂ ‘ਚ ਵਾਧੇ ਦਾ ਅਸਰ, ਘਟਦੀ ਰਜਿਸਟ੍ਰੀਆਂ ਦੀ ਗਿਣਤੀ ਤੇ ਘੱਟ ਹੁੰਦੀ ਆਮਦਨ ਦਾ ਨਤੀਜਾ ਹੈ ਕਿ ਮੁੰਬਈ ‘ਚ ਰਹਿਣਾ ਹੁਣ ਆਮ ਗੱਲ ਨਹੀਂ।
6
‘ਦ ਵੈਲਥ ਰਿਪੋਰਟ 2019 ‘ਚ ਦੁਨੀਆ ਦੇ 20 ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਭਾਰਤ ਦੀ ਮਾਇਆਨਗਰੀ ਮੁੰਬਈ ਦਾ ਨਾਂ ਹੀ ਸ਼ਾਮਲ ਹੈ।