ਪੁਲਿਸ ਦਾ ਕਾਰਾ: ਮਾਂ ਤੇ ਬੱਚੇ ਨੂੰ ਕਾਰ ਸਮੇਤ ਚੁੱਕਿਆ..
ਘਟਨਾ ਦਾ ਵੀਡੀਓ ਫੇਸਬੁੱਕ 'ਤੇ ਵਾਇਰਲ ਹੋਇਆ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਰੋਲਾ ਪਾ-ਪਾ ਪੁਲਸ ਵਾਲਿਆਂ ਨੂੰ ਹੋਲੀ ਚੱਲਣ ਨੂੰ ਕਹਿ ਗਈ ਹੈ।
ਮਾਮਲੇ ਦੀ ਜਾਣਕਾਰੀ ਮਿਲਣ 'ਤੇ ਜੁਆਇੰਟ ਕਮਿਸ਼ਨਰ ਨੇ ਡੀ.ਸੀ.ਪੀ. ਟ੍ਰੈਫਿਕ ਵੈਸਟ ਨੂੰ ਮੌਕੇ 'ਤੇ ਪਹੁੰਚਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਹਨ। ਜੁਆਇੰਟ ਕਮਿਸ਼ਨਰ ਨੇ ਐਤਵਾਰ ਤਕ ਮਾਮਲੇ 'ਚ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ।
ਮੁੰਬਈ: ਮੁੰਬਈ ਪੁਲਿਸ ਦਾ ਹੈਰਾਨ ਕਰਨ ਵਾਲਾ ਇਕ ਕਾਰਨਾਮਾ ਸਾਹਮਣੇ ਆਇਆ ਹੈ। ਪੁਲਿਸ ਦੀ ਲਾਪਰਵਾਹੀ ਦਾ ਤਾਜ਼ਾ ਉਦਾਹਰਣ ਇੱਥੇ ਤਦ ਦੇਖਣ ਨੂੰ ਮਿਲਿਆ ਹੈ ਜਦੋਂ ਟ੍ਰੈਫਿਕ ਦਾ ਅਣਦੇਖੀ ਨਾਲ ਮਹਿਲਾ ਅਤੇ ਉਸ ਦਾ ਬੱਚਾ ਮੁਸੀਬਤ 'ਚ ਪੈਣ ਵਾਲੇ ਸਨ।
ਘਟਨਾ ਮਾਲਾਡ ਦੀ ਐੱਸ.ਵੀ.ਰੋਡ ਦੀ ਹੈ ਜਿੱਥੇ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਨੇ ਉਨ੍ਹਾਂ ਨੂੰ ਉਤਰੇ ਬਿਨਾਂ ਹੀ ਗੱਡੀ ਕਬਜ਼ੇ 'ਚ ਲੈ ਲਈ। ਸੂਤਰਾਂ ਮੁਤਾਬਕ ਮਹਿਲਾ ਉਸ ਸਮੇਂ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਉਸ ਸਮੇਂ ਪੁਲਸ ਨੇ ਉਸ ਦੀ ਗੱਡੀ ਨੂੰ ਗਲਤ ਜਗ੍ਹਾ ਪਾਰਕ ਕਰਨ 'ਤੇ ਚੁੱਕ ਲਈ।
ਉਹ ਕਹਿ ਰਹੀ ਹੈ ਕਿ ਉਸ ਦਾ ਬੱਚਾ ਬਿਮਾਰ ਹੈ। ਉਹ ਦੋਸ਼ ਲਗਾਉਂਦੀ ਹੈ ਕਿ ਉਸ ਦੀ ਗੱਡੀ ਦੇ ਅੱਗ ਦੋ ਗੱਡੀਆਂ ਸਨ, ਜਿਨ੍ਹਾਂ ਨੂੰ ਪੁਲਸ ਨੇ ਨਹੀਂ ਚੁੱਕਿਆ।