ਹੜ੍ਹਾਂ ਕਾਰਨ ਸੈਂਕੜੇ ਘਰਾਂ 'ਚ ਵਿਛੇ ਸੱਥਰ, ਦੇਖੋ ਦਰਦਨਾਕ ਤਸਵੀਰਾਂ
ਇਨ੍ਹਾਂ ਥਾਂਵਾਂ ‘ਚ 19-22 ਜੁਲਾਈ ਨੂੰ ਭਾਰੀ ਬਾਰਸ਼ ਦੀ ਭਵਿੱਖਵਾਣੀ ਕੀਤੀ ਗਈ ਸੀ।
ਮੌਸਮ ਵਿਭਾਗ ਮੁਤਾਬਕ ਇਡੁੱਕੀ, ਕੋਝੀਕੋਡ, ਵਾਇਨਾਡ, ਮੱਲਪੁਰਮ ਅਤੇ ਕੰਨੂਰ ਜ਼ਿਲ੍ਹੇ ‘ਚ ਸ਼ੁਕਰਵਾਰ ਨੂੰ 20 ਸੇਮੀ ਤੋਂ ਜ਼ਿਆਦ ਬਾਰਸ਼ ਦੇ ਚਲਦੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ।
ਦੱਖਣੀ-ਪੱਛਮੀ ਮੌਨਸੂਨ ਦੇ ਪ੍ਰਭਾਵ ਦੇ ਚਲਦੇ ਸ਼ੁੱਕਰਵਾਰ ਨੂੰ ਦੈਜੇ ਦਿਨ ਵੀ ਕੇਰਲ ‘ਚ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਹੋਈ। ਸੱਤ ਮਛੇਰੇ ਲਾਪਤਾ ਹਨ ਅਤੇ ਦੋ ਜ਼ਿਲ੍ਹਿਆਂ ‘ਚ ਰਾਹਤ ਕੈਂਪ ਖੋਲ੍ਹੇ ਗਏ ਹਨ।
ਅਥਾਰਟੀ ਨੇ ਦਾਅਵਾ ਕੀਤਾ ਹੈ ਕਿ 3705 ਪਿੰਡਾਂ ‘ਚ 48,87,443 ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।
ਅਸਮ ਸੂਬਾ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ 11 ਹੋਰ ਲੋਕਾਂ ਦੀ ਮੌਤ ਦੀ ਖ਼ਬਰ ਹੈ ਜਿਸ ‘ਚ ਬਾਰਪੇਟਾ ਅਤੇ ਮੋਰੀਗਾਂਵ ‘ਚ 3-3 ਲੋਕਾਂ ਦੀ ਮੌਤ ਹੋਈ ਹੈ।
ਅਸਮ ‘ਚ ਹੜ੍ਹ ਨਾਲ 11 ਹੋਰ ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 47 ਹੋ ਗਈ ਹੈ ਜਦਕਿ ਸੂਬੇ ‘ਚ 33 ਚੋਂ 27 ਜ਼ਿਲ੍ਹਿਆਂ ‘ਚ 48.87 ਲੱਖ ਲੋਕ ਪ੍ਰਭਾਵਿਤ ਹਨ।
ਇੱਥੇ ਦਾ ਇਲਾਕਾ ਅਚਾਨਕ ਆਈ ਹੜ੍ਹ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਹ ਹੜ੍ਹ ਨੇਪਾਲ ‘ਚ ਬੀਤੇ ਹਫਤੇ ਹੋਈ ਮੋਹਲੇਧਾਰ ਬਾਰਸ਼ ਕਰਕੇ ਆਈ।
ਸੂਬੇ ‘ਚ ਕਲ੍ਹ ਤਕ ਹੋਈ ਕੁੱਲ 78 ਮੌਤਾਂ ‘ਚ ਇੱਥੇ 27 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸੂਬਾ ਆਫਤ ਪ੍ਰਬੰਧਨ ਵਿਭਾਗ ਮੁਤਾਬਕ ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਸੀਤਾਮੜ੍ਹੀ ਹੈ।
ਸੂਬੇ ‘ਚ ਰਾਹਤ ਅਤੇ ਪੁਨਰਵਾਸ ਮੁਹਿੰਮ ਪੂਰੀ ਤਾਕਤ ਨਾਲ ਚਲਾਏ ਜਾ ਰਹੇ ਹਨ ਅਤੇ ਮੁੱਖ ਮੰਤਰੀ ਨਿਤੀਸ਼ ਨੇ 180 ਕਰੋੜ ਰੁਪਏ ਤੋਂ ਵੱਡੀ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਬਿਹਾਰ ‘ਚ ਪਿਛਲੇ 24 ਘੰਟਿਆਂ ‘ਚ ਵੱਖ-ਵੱਖ ਇਲਾਕਿਆਂ ‘ਚ ਹੜ੍ਹ ਕਰਕੇ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ ਜਿਸ ਨਾਲ ਇਸ ਮੌਨਸੂਨ ਬਾਰਿਸ਼ ‘ਚ ਇਹ ਅੰਕੜਾ ਵਧਕੇ 92 ਤਕ ਪਹੁੰਚ ਗਿਆ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਆਨ ਜਾਰੀ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਅਤੇ ਪਰਿਵਾਰਕ ਮੈਂਬਰਾਂ ਨੂੰ ਚਾਰ ਲੱਖ ਰੁਪਏ ਦੇ ਮੁਅਵਜ਼ਾ ਦੇਣ ਦਾ ਐਲਾਨ ਕੀਤਾ ਹੈ।