ਸਾਦਗੀ ਭਰਪੂਰ ਸੀ ਮਰਹੂਮ ਸੀਐਮ ਮਨੋਹਰ ਪਰੀਕਰ ਦਾ ਜੀਵਨ, ਵੇਖੋ ਕੁਝ ਅਣਦੇਖੀਆਂ ਤਸਵੀਰਾਂ
ਉਹ 2014 ਤੋਂ 2017 ਤਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਕੈਬਿਨਟ 'ਚ ਰੱਖਿਆ ਮੰਤਰੀ ਰਹੇ ਹਨ।
ਮੱਧਵਰਗੀ ਪਰਿਵਾਰ 'ਚ 13 ਦਸੰਬਰ 1955 ਨੂੰ ਜਨਮੇ ਪਰੀਕਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਗੋਆ ਦੇ ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਮਨੋਹਰ ਨੂੰ ਵੀ ਫੁੱਟਬਾਲ ਖੇਡਣਾ ਕਾਫੀ ਪਸੰਦ ਸੀ।
ਮੁੱਖ ਮੰਤਰੀ ਹੋਣ ਤੋਂ ਬਾਅਦ ਵੀ ਉਹ ਕਿਸੇ ਦਿਖਾਵੇ 'ਚ ਯਕੀਨ ਨਹੀਂ ਰੱਖਦੇ ਸੀ। ਉਹ ਆਪਣੇ ਲਮਰੇਟਾ ਸਕੂਟਰ 'ਤੇ ਹੀ ਮੁੱਖ ਮੰਤਰੀ ਦਫ਼ਤਰ ਲਈ ਨਿੱਕਲ ਜਾਇਆ ਕਰਦੇ ਸੀ।
ਇੱਕ ਵਾਰ ਇੱਕ ਔਰਤ ਮਨੋਹਰ ਤੋਂ ਜਨਤਾ ਦਰਬਾਰ 'ਚ ਆਪਣੇ ਬੇਟੇ ਲਈ ਲੈਪਟੌਪ ਮੰਗਣ ਲਈ ਆਈ। ਉਥੇ ਮੌਜੂਦ ਅਦਿਕਾਰੀਆਂ ਨੇ ਕਿਹਾ ਕਿ ਸਰ ਇਹ ਮਹਿਲਾ ਯੋਜਨਾ ਦੇ ਤਹਿਤ ਨਹੀਂ ਆਉਂਦੀ। ਜਿਸ ਤੋਂ ਬਾਅਦ ਪਰੀਕਰ ਨੇ ਆਪਣੇ ਪੈਸਿਆਂ ਦੇ ਨਾਲ ਲੈਪਟੌਪ ਦਾ ਪ੍ਰਬੰਧ ਕੀਤਾ।
ਭਾਜਪਾ 'ਚ ਮਨੋਹਰ ਹੀ ਉਹ ਪਹਿਲੇ ਨੇਤਾ ਸੀ ਜਿਨ੍ਹਾਂ ਨੇ ਸਾਲ 2013 'ਚ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਅਹੂਦੇ ਦੀ ਦਾਵੇਦਾਰੀ ਦੀ ਵਕਾਲਤ ਕੀਤੀ ਸੀ।
ਮਨੋਹਰ ਪਰੀਕਰ ਸਭ ਦੇ ਹਰਮਨ ਪਿਆਰੇ ਨੇਤਾ ਸੀ। ਉਹ ਬੀਜੇਪੀ ਦੇ ਨਾਲ-ਨਾਲ ਬਾਕੀ ਪਾਰਟੀਆਂ ਦੇ ਲੋਕਾਂ ਦਾ ਵੀ ਪੂਰਾ ਮਾਣ ਕਰਦੇ ਸੀ।
ਪਰੀਕਰ ਨੂੰ ਸੀਐਮ ਰਹਿੰਦੇ ਹੋਏ ਵੀ ਹਵਾਈ ਜਹਾਜ਼ 'ਚ ਇਕੌਨਮੀ ਕਲਾਸ 'ਚ ਯਾਤਰਾ ਕਰਨਾ ਪਸੰਦ ਸੀ। ਉਹ ਏਅਰਪੋਰਟ 'ਤੇ ਯਾਤਰੀਆਂ ਦੇ ਨਾਲ ਲਾਈਨ 'ਚ ਲੱਗਦੇ ਤੇ ਬੋਰਡਿੰਗ ਪਾਸ ਲੈਂਦੇ ਸੀ। ਉਹ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਵੀ ਕਰਦੇ ਸੀ।
ਪਰੀਕਰ ਦੀ ਸਾਦਗੀ ਦੀ ਤਾਰੀਫ ਤਾਂ ਵਿਰੋਧੀ ਧੋਰ ਵੀ ਕਰਦੀ ਸੀ। ਪਰੀਕਰ ਨੇ ਰੱਖਿਆ ਮੰਤਰੀ ਰਹਿੰਦੇ ਹੀ ਭਾਰਤ ਨੇ ਪਾਕਿਸਤਾਨ 'ਤੇ ਸਾਲ 2016 'ਚ ਸਰਜੀਕਲ ਸਟ੍ਰਾਈਕ ਕੀਤੀ ਸੀ।
ਮਨੋਹਰ ਪਰੀਕਰ ਸੀਐਮ ਬਣਨ ਤੋਂ ਬਾਅਦ ਵੀ ਆਪਣਾ ਸਕੂਟਰ ਖੂਬ ਚਲਾਉਂਦੇ ਸੀ। ਉਹ ਆਮ ਤੌਰ 'ਤੇ ਸਾਧਾਰਨ ਪੈਂਟ ਸ਼ਰਟ ਹੀ ਪਹਿਨਦੇ ਸੀ।
ਪਰੀਕਰ ਸੀਐਮ ਦੇ ਕੰਮ ਦੇ ਲਈ ਕਾਫੀ ਗੰਭੀਰ ਰਹਿੰਦੇ ਸੀ। ਰਾਤ ਨੂੰ ਜਾਗ ਕੇ ਉਹ ਫਾਈਲਾਂ ਦਾ ਕੰਮ ਖ਼ਤਮ ਕਰਦੇ ਸੀ ਜੋ ਉਨ੍ਹਾਂ ਦੀ ਆਦਤ ਬਣ ਗਈ ਸੀ। ਉਹ ਦਿਨ 'ਚ ਕਰੀਬ 16 ਤੋਂ 18 ਘੰਟੇ ਕੰਮ ਕਰਦੇ ਸੀ।
ਲੰਮੇਂ ਸਮੇਂ ਤੋਂ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਨਾਲ ਲੜ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਐਤਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਆਪਣੀ ਸਾਧਾਰਣ ਜੀਵਨ ਸ਼ੈਲੀ ਅਤੇ ਸਿੱਧੇ ਸੁਭਾਅ ਕਾਰਨ ਹੀ ਪਰੀਕਰ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਸੀ ਅਤੇ ਇਸ ਦੇ ਬਾਵਜੂਦ ਉਹ ਕਾਬਲ ਸਿਆਸਤਦਾਨ ਵੀ ਸਨ।