ਜਲਦਬਾਜ਼ੀ ’ਚ ਭਰਤੀ ਕੀਤੇ ਰੋਡਵੇਜ਼ ਡਰਾਈਵਰ ਨੇ ਗੇਅਰ ਬਦਲਣ ਲਈ ਰੱਖਿਆ ਵੱਖਰਾ ਬੰਦਾ
ਚੰਡੀਗੜ੍ਹ: ਹਰਿਆਣਾ ਵਿੱਚ ਰੋਡਵੇਜ਼ ਦੀ ਹੜਤਾਲ ਦੇ ਕਾਰਨ ਜਿੱਥੇ ਆਮ ਲੋਕਾਂ ਦਾ ਜੀਣਾ ਮੁਹਾਲ ਹੋ ਰਿਹਾ ਹੈ, ਉੱਥੇ ਸਰਕਾਰ ਤੇ ਰੋਡਵੇਜ਼ ਵਿਭਾਗ ਵੱਲੋਂ ਕਾਹਲੀ ਵਿੱਚ ਠੇਕੇ ’ਤੇ ਭਰਤੀ ਕੀਤੇ ਅਣਜਾਣ ਡਰਾਈਵਰ ਲੋਕਾਂ ਦੀ ਜਾਨ ਜੋਖ਼ਮ ਵਿੱਚ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਬੱਸ ਚਾਲਕ ਦੀ ਪਛਾਣ ਕਰਨਗੇ ਤੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਏਗਾ।
ਇਸ ਸਬੰਧੀ ਰੋਡਵੇਜ਼ ਦੇ ਜੀਐਮ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ। ਉਹ ਇਸ ਮਾਮਲੇ ਤੋਂ ਅਣਜਾਣ ਹੀ ਸਨ।
ਯਾਦ ਰਹੇ ਕਿ ਹਰਿਆਣਾ ਵਿੱਚ ਬੀਤੇ 11 ਦਿਨਾਂ ਤੋਂ ਰੋਡਵੇਜ਼ ਮੁਲਾਜ਼ਮ ਹੜਤਾਲ ’ਤੇ ਹਨ ਜਿਸ ਕਰਕੇ ਰੋਡਵੋਜ਼ ਵਿਭਾਗ ਨੇ ਜਲਦਬਾਜ਼ੀ ਵਿੱਚ ਠੇਕੇ ’ਤੇ ਹੋਰ ਮੁਲਾਜ਼ਮ ਭਰਤੀ ਕਰ ਲਏ ਹਨ।
ਇਸ ’ਤੇ ਸਵਾਲ ਉੱਠ ਰਹੇ ਹਨ ਕਿ ਜੋ ਬੰਦਾ ਗੇਅਰ ਤਕ ਬਦਲਣਾ ਨਹੀਂ ਜਾਣਦਾ, ਉਸਨੂੰ ਰੋਡਵੇਜ਼ ਨੇ ਭਰਤੀ ਕਿਵੇਂ ਕਰ ਲਿਆ?
ਵੀਡੀਓ ਵਿੱਚ ਸਾਫ ਤੌਰ ’ਤੇ ਨਜ਼ਰ ਆ ਰਿਹਾ ਹੈ ਕਿ ਨਵਾਂ ਭਰਤੀ ਕੀਤਾ ਰੋਡਵੇਜ਼ ਦਾ ਡਰਾਈਵਰ ਬੱਸ ਦਾ ਗੇਅਰ ਤਕ ਬਦਲ ਨਹੀਂ ਪਾ ਰਿਹਾ।
ਬੱਸ ਵਿੱਚ ਬੈਠੇ ਇੱਕ ਯਾਤਰੀ ਨੇ ਇਸਦੀ ਵੀਡੀਓ ਬਣ ਲਈ ਤੇ ਉਸਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ।
ਫਤਿਹਾਬਾਦ ਤੋਂ ਰਤਿਆ ਜਾ ਰਹੀ ਬੱਸ ਵਿੱਚ ਨਵਾਂ ਭਰਤੀ ਕੀਤਾ ਰੋਡਵੇਜ਼ ਦਾ ਡਰਾਈਵਰ ਬੱਸ ਦਾ ਸਟੇਅਰਿੰਗ ਸੰਭਾਲ਼ ਰਿਹਾ ਹੈ ਤੇ ਕੰਡਕਟਰ, ਜਿਸਨੂੰ ਟਿਕਟਾਂ ਕੱਟਣ ਲਈ ਰੱਖਿਆ ਗਿਆ ਹੈ, ਉਹ ਬੱਸ ਦੇ ਗੇਅਰ ਬਦਲ ਰਿਹਾ ਹੈ।