ਪਾਕਿ ਕੁੜੀ ਨੇ ਭਾਰਤੀ ਸਿੱਖ ਮੁੰਡੇ ਨਾਲ ਕਰਾਇਆ ਵਿਆਹ, ਵੇਖੋ ਤਸਵੀਰਾਂ
ਲੜਕੀ ਦੇ ਪਰਿਵਾਰ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਦੇ ਰਿਸ਼ਤੇ ਮਜ਼ਬੂਤ ਕਰਨ। ਲੜਾਈ ਨਾਲ ਕੁਝ ਨਹੀਂ ਮਿਲਣਾ।
ਲੜਕੀ ਆਪਣੇ ਮਾਤਾ-ਪਿਤਾ ਨਾਲ ਪਟਿਆਲਾ ਪਹੁੰਚੀ ਜਿੱਥੇ ਸ਼ਹਿਰ ਦੇ 22 ਨੰਬਰ ਫਾਟਕ ਨੇੜੇ ਇੱਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਧਰਮ ਮੁਤਾਬਕ ਦੋਵਾਂ ਦਾ ਵਿਆਹ ਹੋਇਆ।
ਦੋਵਾਂ ਪਰਿਵਾਰਾਂ ਦਾ ਆਪਸ ਵਿੱਚ ਆਉਣਾ-ਜਾਣਾ ਬਣਿਆ ਰਹਿੰਦਾ ਸੀ।
ਲੜਕੀ ਦੇ ਰਿਸ਼ਤੇਦਾਰ ਪਟਿਆਲਾ ਦੇ ਨੇੜੇ ਸਮਾਣਾ ਦੇ ਰਹਿਣ ਵਾਲੇ ਹਨ। ਲੜਕੇ ਦੇ ਰਿਸ਼ਤੇਦਾਰ ਪਟਿਆਲਾ ਦੇ ਰਹਿਣ ਵਾਲੇ ਹਨ।
ਦੋਵਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਸਬੰਧ ਨਾਲ ਦੋਵਾਂ ਮੁਲਕਾਂ ਵਿੱਚ ਖ਼ੁਸ਼ੀ ਤੇ ਸ਼ਾਂਤੀ ਆਏਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰਿਸ਼ਤੇਦਾਰ ਸਨ। ਦੋਵਾਂ ਜਣਿਆਂ ਦੇ ਪਰਿਵਾਰ ਇਸ ਵਿਆਹ ਤੋਂ ਖ਼ੁਸ਼ ਹਨ।
ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਤੇਪਲਾ ਦਾ ਨੌਜਵਾਨ ਪਲਵਿੰਦਰ ਸਿੰਘ ਤੇ ਪਾਕਿਸਤਾਨ ਵਿੱਚ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਵਾਨ ਦੀ ਕਿਰਨ ਸੁਰਜੀਤ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਭਾਵੇਂ ਤਣਾਅ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਦੀ ਰਹਿਣ ਵਾਲੀ ਇੱਕ ਹਿੱਦੂ ਲੜਕੀ ਨੇ ਅੱਜ ਸਿੱਖੀ ਰਹਿਤ ਮਰਿਆਦਾ ਨਾਲ ਅੰਬਾਲਾ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੈ।