ਔਜਲਾ ਦੀਆਂ ਕੋਸ਼ਿਸ਼ਾਂ ਸਦਕਾ 17 ਸਾਲਾਂ ਬਾਅਦ ਭਾਰਤ ਮੁੜਿਆ ਪੰਜਾਬੀ, ਮਾਪਿਆਂ ਨੂੰ ਲੱਗਾ ਸੀ ਮੌਤ ਹੋ ਗਈ
ਜਦ ਔਜਲਾ ਨੂੰ ਪਤਾ ਲੱਗਾ ਕਿ ਗੁਲਾਮ ਫਰੀਦ ਬਿਨ੍ਹਾਂ ਕਿਸੇ ਜ਼ੁਰਮ ਦੇ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਮਿਲਵਾਇਆ ਤੇ ਨਿੱਜੀ ਦਿਲਚਸਪੀ ਲੈਂਦਿਆਂ ਇਸ ਕੇਸ ਦੀ ਖੁਦ ਪੈਰਵਾਈ ਕੀਤੀ। ਔਜਲਾ ਨੇ ਭਾਰਤ ਦੇ ਵਿਦੇਸ਼ ਮੰਤਰੀ, ਵਿਦੇਸ਼ ਸਕੱਤਰ ਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਤੱਕ ਪਹੁੰਚ ਕਰਕੇ ਗੁਲਾਮ ਫਰੀਦ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਅਜਾਦ ਕਰਵਾ ਮਾਪਿਆਂ ਨਾਲ ਮਿਲਵਾਇਆ।
ਗੁਲਾਮ ਫਰੀਦ ਦੇ ਜਾਣ ਦੇ 17 ਸਾਲ ਬਾਅਦ ਮਾਪਿਆਂ ਨੇ ਅਚਨਚੇਤ ਮਿਲੇ ਮਲੇਰਕੋਟਲਾ ਨਗਰ ਪੰਚਾਇਤ ਦੇ ਕੌਂਸਲਰ ਬੇਅੰਤ ਕਿੰਗਰਾ ਨਾਲ ਗਲਬਾਤ ਕੀਤੀ ਜਿੰਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਉਸਦੀ ਗੁੰਮਸ਼ੁਦਗੀ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਨੂੰ ਦੇਖ ਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਨੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਗੁਲਾਮ ਫਰੀਦ ਦੀ ਭਾਲ ਲਈ ਆਪਣੇ ਯਤਨ ਸ਼ੁਰੂ ਕੀਤੇ।
ਭਾਰਤ ਵੱਸਦੇ ਮਾਪਿਆਂ ਨੇ ਉਸ ਦੀ ਬਹੁਤ ਭਾਲ ਕੀਤੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਾ ਲੱਗਾ। ਅਖੀਰ ਉਨ੍ਹਾਂ ਨੇ ਗੁਲਾਮ ਫਰੀਦ ਨੂੰ ਮਰਿਆ ਸਮਝ ਕੇ ਉਸਦੀ ਵਾਪਸੀ ਦੀ ਆਸ ਛੱਡ ਦਿੱਤੀ।
ਹਾਸਲ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਾਸੀ ਗੁਲਾਮ ਫਰੀਦ 2002 ਵਿੱਚ ਗਲਤੀ ਨਾਲ ਭਾਰਤ-ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰ ਗਿਆ ਤੇ ਪਾਕਿਸਤਾਨ ਦੀ ਧਰਤੀ 'ਤੇ ਜਾ ਪੁੱਜਾ, ਜਿੱਥੇ ਉਸ ਨੂੰ ਪਾਕਿਸਤਾਨ ਪੰਜਾਬ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇੱਥੇ ਪਾਕਿਸਤਾਨੀ ਅਦਾਲਤ ਵੱਲੋਂ ਉਸਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਅੰਮ੍ਰਿਤਸਰ: ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀਆਂ ਕੋਸਿਸ਼ਾਂ ਸਦਕਾ 17 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਗੁਜ਼ਾਰਨ ਵਾਲਾ ਮਲੇਰਕੋਟਲਾ ਵਾਸੀ ਗੁਲਾਮ ਫਰੀਦ ਅੱਜ ਆਪਣੀ ਜਨਮ ਭੂਮੀ 'ਤੇ ਪੁੱਜਾ।