ਅਮਰੀਕੀ ਸਰਵੇ 'ਚ ਪ੍ਰਧਾਨ ਮੰਤਰੀ ਮੋਦੀ ਬਾਰੇ ਵੱਡਾ ਖੁਲਾਸਾ
ਸਰਵੇ ਅਨੁਸਾਰ 2015 ਤੋਂ ਬਾਅਦ ਮੋਦੀ ਦੀ ਲੋਕਪ੍ਰਿਅਤਾ ਉੱਤਰ ਵਿੱਚ ਪਹਿਲੀ ਤਰ੍ਹਾਂ ਹੀ ਹੈ। ਪੱਛਮੀ ਤੇ ਦੱਖਣ 'ਚ ਵੱਧ ਗਈ ਹੈ ਤੇ ਪੂਰਬ 'ਚ ਥੋੜੀ ਘੱਟ ਹੋਈ ਹੈ।
ਚੀਨ ਨੂੰ ਲੈ ਕੇ ਵੀ ਅਜਿਹਾ ਹੀ ਰਿਹਾ। 2015 'ਚ ਚੀਨ ਪ੍ਰਤੀ ਸਕਾਰਾਤਮਕ ਰਾਏ ਰੱਖਣ ਵਾਲੇ ਭਾਰਤੀਆਂ ਦਾ ਅੰਕੜਾ 41% ਸੀ ਜੋ 2017 'ਚ ਘੱਟ ਕੇ 26% ਹੋ ਗਿਆ, ਸਰਵੇ ਡੋਕਲਾਮ 'ਚ ਹੋਏ ਟਕਰਾਅ ਤੋਂ ਪਹਿਲਾਂ ਕੀਤਾ ਗਿਆ ਸੀ।
ਉੱਥੇ ਅਮਰੀਕਾ ਨੂੰ ਲੈ ਕੇ ਸਕਾਰਾਤਮਕ ਰੁਖ ਰੱਖਣ ਵਾਲੇ ਭਾਰਤੀਆਂ ਦੀ ਸੰਖਿਆ 'ਚ ਕਮੀ ਆਈ ਹੈ। 2015 'ਚ ਇਹ ਸੰਖਿਆ 70% ਸੀ ਜੋ 2017 'ਚ ਘੱਟ ਕੇ ਕੇਵਲ 49% ਰਹਿ ਗਈ। ਕੇਵਲ 40% ਲੋਕਾਂ ਨੇ ਡੋਨਾਲਡ ਟਰੰਪ 'ਤੇ ਸਹੀ ਕੰਮ ਕਰਨ ਦਾ ਭਰੋਸਾ ਜਤਾਇਆ। ਜਦਕਿ 2015 'ਚ ਬਰਾਕ ਓਬਾਮਾ ਨੁੰ ਲੈ ਕੇ 74% ਭਾਰਤੀਆਂ ਨੇ ਅਜਿਹੀ ਰਾਏ ਦਿੱਤੀ ਸੀ।
ਬਿਹਾਰ, ਝਾਰਖੰਡ, ਉੜੀਸਾ ਤੇ ਪੱਛਮੀ ਬੰਗਾਲ ਤੋਂ ਇਲਾਵਾ ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਹਰ 10 ਸਾਲ 'ਚ ਅੱਠ ਤੋਂ ਵੱਧ ਲੋਕਾਂ ਦਾ ਅਜਿਹਾ ਹੀ ਰੁਖ ਸੀ।
ਸਰਵੇ ਅਨੁਸਾਰ ਦੱਖਣੀ ਰਾਜਾਂ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਤੇਲੰਗਾਨਾ ਤੋਂ ਇਲਾਵਾ ਪੱਛਮੀ ਰਾਜਾਂ-ਮਹਾਰਾਸ਼ਟਰ, ਗੁਜਰਾਤ ਤੇ ਛੱਤੀਸਗੜ੍ਹ 'ਚ 10 'ਚੋਂ ਘੱਟੋ ਘੱਟ ਨੌਂ ਭਾਰਤੀਆਂ ਨੇ ਪ੍ਰਧਾਨ ਮੰਤਰੀ ਨੂੰ ਲੈ ਕੇ ਸਕਾਰਾਤਮਕ ਰੁਖ ਅਪਣਾਇਆ।
ਇਸ 'ਚ ਕਿਹਾ ਗਿਆ ਕਿ ਅਰਥਵਿਵਸਥਾ ਨੂੰ ਬਹੁਤ ਚੰਗਾ (30 %) ਦੱਸਣ ਵਾਲੇ ਨੌਜਵਾਨਾਂ ਦੇ ਅੰਕੜੇ 'ਚ ਪਿਛਲੇ ਤਿੰਨ ਸਾਲ 'ਚ ਤਿੰਨ ਗੁਣਾ ਵਾਧਾ ਹੋਇਆ ਹੈ।
ਪਊ ਨੇ ਕਿਹਾ ਕਿ ਜਨਤਾ ਦਾ ਮੋਦੀ ਨੂੰ ਲੈ ਕੇ ਇਹ ਸਕਾਰਾਤਮਕ ਰਵੱਈਆ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਵਧਦੀ ਸੰਤੁਸ਼ਟੀ ਤੋਂ ਪ੍ਰੇਰਿਤ ਹੈ। ਹਰ 10 ਵਿੱਚੋਂ ਅੱਠ ਲੋਕਾਂ ਨੇ ਕਿਹਾ ਕਿ ਆਰਥਿਕ ਸਥਿਤੀ ਚੰਗੀ ਹੈ।
ਇਸ ਸਾਲ 21 ਫਰਵਰੀ ਤੋਂ 10 ਮਾਰਚ ਵਿਚਕਾਰ ਕੀਤੇ ਗਏ ਸਰਵੇ ਮੁਤਬਕ 88% ਦੇ ਅੰਕੜੇ ਨਾਲ ਮੋਦੀ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ (58%) 'ਤੇ 30 ਅੰਕਾਂ , ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (57%) 'ਤੇ 31 ਅੰਕਾਂ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (39%) 'ਤੇ 49 ਅੰਕਾਂ ਦੀ ਬੜਤ ਹਾਸਲ ਹੈ।
ਇੱਕ ਅਮਰੀਕੀ ਥਿੰਕ ਟੈਂਕ ਦੇ ਸਰਵੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਰਾਜਨੀਤੀ 'ਚ ਹੁਣ ਵੀ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਹਸਤੀ ਹਨ। ਸਰਵੇ ਦੌਰਾਨ ਭਾਰਤ 'ਚ ਕਰੀਬ 2,464 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਥਿੰਕ ਟੈਂਕ 'ਪਊ ਰਿਸਰਚ ਸੈਂਟਰ' ਨੇ ਇਸ ਸਰਵੇ ਕੀਤਾ ਹੈ।