✕
  • ਹੋਮ

ਅਮਰੀਕਾ ਦੀ ਵਾਤਾਵਰਨ ਸੰਸਥਾ ਨੇ ਦਿੱਤੀ ਖ਼ਤਰਨਾਕ ਚੇਤਾਵਨੀ

ਏਬੀਪੀ ਸਾਂਝਾ   |  17 Nov 2017 11:11 AM (IST)
1

ਚੰਡੀਗੜ੍ਹ: ਅਮਰੀਕਾ ਦੀ ਵਾਤਾਵਰਨ ਨਾਲ ਸਬੰਧਤ ਇਕ ਸਿਖਰਲੀ ਸੰਸਥਾ ਨੇ ਕਿਹਾ ਹੈ ਕਿ ਉੱਤਰ ਭਾਰਤ ਅਤੇ ਪਾਕਿਸਤਾਨ ਦੇ ਕੁਝ ਸ਼ਹਿਰ, ਜੋ ਧੁਆਂਖੇ ਧੂੰਏਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਨੂੰ ਅਗਲੇ ਕੁਝ ਮਹੀਨਿਆਂ ’ਚ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਹਿਰ ਖ਼ਤਰਨਾਕ ਤੇ ਸਿਹਤ ਨਹੀਂ ਹਾਨੀਕਾਰਕ ‘ਬਰਫ਼ ਦੇ ਭੂ-ਮੰਡਲਾਂ’ ਭਾਵ ਕੋਹਰੇ ਦੀ ਚਾਦਰ ਵਿੱਚ ਤਬਦੀਲ ਹੋ ਜਾਣਗੇ।

2

ਸੰਸਥਾ ਮੁਤਾਬਕ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ’ਚ ਸੱਤ ਤੋਂ ਦਸ ਨਵੰਬਰ ਦੇ ਵਿਚਾਲੇ ਪੀਐਮ 2.5 ਲਈ ਹਰ ਘੰਟੇ ਲਈ ਦਰਜ ਕੀਤੀ ਗਈ ਹਵਾ ਦੀ ਗੁਣਵੱਤਾ ਦਾ ਸੂਚਕ (ਏਕਿਊਆਈ) 500 ਦੇ ਅੰਕੜੇ ਨੂੰ ਵੀ ਟੱਪ ਗਿਆ ਸੀ।

3

ਅੱਠ ਨਵੰਬਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ ਇਹ ਅੰਕੜਾ 1010 ਦਰਜ ਕੀਤਾ ਗਿਆ, ਜੋ ਸਭ ਤੋਂ ਖ਼ਤਰਨਾਕ ਸੀ। 14 ਨਵੰਬਰ ਤਕ ਹਰ ਘੰਟੇ ਦਾ ਇਹ ਅੰਕੜਾ ਖਤਰਨਕਾ ਵਰਗ 301-500 ਏਕਿਊਆਈ ਵਿਚਾਲੇ ਹੀ ਬਣਿਆ ਹੋਇਆ ਸੀ।

4

ਨੈਸ਼ਨਲ ਓਸ਼ੀਐਨਿਕ ਤੇ ਐਟਮੌਸਫਿਅਰਿਕ ਐਡਮਨਿਸਟਰੇਸ਼ਨ (ਐਨਓਏਏ) ਨੇ ਇਕ ਬਿਆਨ ’ਚ ਕਿਹਾ,‘ਇਹ ਉੱਤਰ ਭਾਰਤ ਤੇ ਪਾਕਿਸਤਾਨ ਵਿੱਚ ਧੁੰਦ ਦੇ ਮੌਸਮ ਦੀ ਮਹਿਜ਼ ਸ਼ੁਰੂਆਤ ਹੈ। ਠੰਡ ਤੇ ਸਥਿਰ ਹਵਾਵਾਂ ਕਰਕੇ ਪ੍ਰਦੂਸ਼ਣ ਦੇ ਵਧਣ ਦਾ ਵੱਡਾ ਖ਼ਦਸ਼ਾ ਹੈ।

5

ਸੰਸਥਾ ਨੇ ਕਿਹਾ ਕਿ ਵਾਤਾਵਰਨ ਵਿੱਚ ਤਪਸ਼ ਵਧਣ ਕਰਕੇ ਧਰਤੀ ਤੋਂ ਜਾਂਦੀਆਂ ਠੰਡੀਆਂ ਹਵਾਵਾਂ ਨੂੰ ਰਾਹ ਨਹੀਂ ਮਿਲਦਾ ਤੇ ਲਿਹਾਜ਼ਾ ਵਾਤਾਵਰਣ ਵਿਚਲੇ ਪਲੀਤ ਕਣਾਂ ਦੀ ਇਕ ਤਹਿ ਉਥੇ ਹੀ ਜੰਮ ਜਾਂਦੀ ਹੈ, ਜੋ ਧੁਆਂਖੇ ਧੂੰਏਂ ਦਾ ਰੂਪ ਲੈ ਲੈਂਦੀ ਹੈ।

6

ਸੈਟੇਲਾਈਟ ਤਸਵੀਰਾਂ ਦਾ ਹਵਾਲਾ ਦਿੰਦਿਆਂ ਐਨਓਏਏ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ (ਪਰਾਲੀ) ਸਾੜੇ ਜਾਣ ਦਾ ਰੁਝਾਨ ਭਾਰਤ ਤੇ ਪਾਕਿਸਤਾਨੀ ਸ਼ਹਿਰਾਂ ’ਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਖ਼ਤਰਨਾਕ ਹੱਦ ਤਕ ਪਹੁੰਚਾਉਣ ਲਈ ਜ਼ਿੰਮੇਵਾਰ ਹੈ।

  • ਹੋਮ
  • ਭਾਰਤ
  • ਅਮਰੀਕਾ ਦੀ ਵਾਤਾਵਰਨ ਸੰਸਥਾ ਨੇ ਦਿੱਤੀ ਖ਼ਤਰਨਾਕ ਚੇਤਾਵਨੀ
About us | Advertisement| Privacy policy
© Copyright@2025.ABP Network Private Limited. All rights reserved.