✕
  • ਹੋਮ

ਅਸਾਮ ਤੇ ਬਿਹਾਰ 'ਚ ਹੜ੍ਹ ਦਾ ਕਹਿਰ, ਚੁਫ਼ੇਰੇ ਤਬਾਹੀ ਹੀ ਤਬਾਹੀ

ਏਬੀਪੀ ਸਾਂਝਾ   |  24 Jul 2019 08:45 AM (IST)
1

2

3

4

5

6

ਕੁੱਲ 1.04 ਲੱਖ ਲੋਕ ਹੁਣ ਵੀ 782 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।

7

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੁਣ ਵੀ 2523 ਪਿੰਡਾਂ ਤੇ 1.27 ਲੱਖ ਹੈਕਟੇਅਰ ਖੇਤਰਾਂ ਵਿੱਚ ਲੱਗੀ ਫਸਲ ਪਾਣੀ ਵਿੱਚ ਡੁੱਬ ਗਈ। ਲੋਕਾਂ ਦੇ ਬਚਾਅ ਕਾਰਜ ਜਾਰੀ ਹਨ।

8

ਜ਼ਿਲ੍ਹਾ ਗੋਲਾਘਾਟ ਦੇ ਕਾਜੀਰੰਗਾ ਨੈਸ਼ਨਲ ਪਾਰਕ ਵਿੱਚ 13 ਜੁਲਾਈ ਤੋਂ ਮਰਨ ਵਾਲੇ ਜਾਨਵਰਾਂ ਦੀ ਸੰਖਿਆ ਵਧ ਕੇ 204 ਹੋ ਗਈ ਹੈ ਜਿਨ੍ਹਾਂ ਵਿੱਚ ਗੈਂਡੇ ਹਨ।

9

ਅਸਾਮ ਵਿੱਚ ਹੜ੍ਹ ਕਰਕੇ ਮੰਗਲਵਾਰ ਨੂੰ ਦੋ ਜਣਿਆਂ ਦੀ ਮੌਤ ਹੋ ਗਈ। ਹੜ੍ਹ ਦੀ ਸਥਿਤੀ ਭਿਆਨਕ ਹੋ ਗਈ ਹੈ।

10

ਭਾਰਤ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਦੀ ਸਵੇਰ ਤਕ ਸਾਧਾਰਨ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।

11

ਕੇਂਦਰੀ ਜਲ ਕਮਿਸ਼ਨ ਤੋਂ ਹਾਸਲ ਜਾਣਕਾਰੀ ਮੁਤਾਬਕ ਬਿਹਾਰ ਦੀਆਂ ਨਦੀਆਂ ਬੂਢੀ ਗੰਢਕ, ਬਾਗਮਤੀ, ਅਧਵਾਰਾ ਸਮੂਹ, ਕਮਲਾ ਬਲਾਨ, ਕੋਸੀ, ਮਹਾਨੰਦਾ ਤੇ ਪਰਮਾਨ ਨਦੀ ਵੱਖ-ਵੱਖ ਥਾਈਂ ਅੱਜ ਸਵੇਰੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ।

12

ਰਾਹਤ ਤੇ ਬਚਾਅ ਕਾਰਜਾਂ ਲਈ NDRF ਤੇ SDRF ਦੀਆਂ ਕੁੱਲ 26 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। 125 ਮੋਟਰਬੋਟਸ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

13

ਬਿਹਾਰ ਦੇ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਵਿੱਚ ਕੁੱਲ 54 ਰਾਹਤ ਕੈਂਪ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ 29,400 ਲੋਕਾਂ ਨੇ ਸ਼ਰਣ ਲਈ ਹੈ ਤੇ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਲਈ 812 ਸਮੁਦਾਇਕ ਰਸੋਈਆਂ ਚਲਾਈਆਂ ਜਾ ਰਹੀਆਂ ਹਨ।

14

ਬਿਹਾਰ ਦੇ 12 ਜ਼ਿਲ੍ਹਿਆਂ ਵਿੱਚ ਹੁਣ ਤਕ 80,85,000 ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ। ਅਸਾਮ ਦੇ 19 ਜ਼ਿਲ੍ਹਿਆਂ ਵਿੱਚ 28.01 ਲੱਖ ਲੋਕ ਪ੍ਰਭਾਵਿਤ ਹਨ।

15

ਅਸਾਮ ਵਿੱਚ ਵੀ ਹੜ੍ਹ ਨੇ 68 ਲੋਕਾਂ ਦੀ ਜਾਨ ਲੈ ਲਈ। ਦੋਵਾਂ ਸੂਬਿਆਂ ਵਿੱਚ ਕੁੱਲ 174 ਮੌਤਾਂ ਹੋਈਆਂ।

16

ਬਿਹਾਰ ਤੇ ਅਸਾਮ ਵਿੱਚ ਹੜ੍ਹ ਦਾ ਕਹਿਰ ਜਾਰੀ ਹੈ। ਬਿਹਾਰ ਵਿੱਚ ਹੁਣ ਤਕ ਹੜ੍ਹ ਨਾਲ 106 ਲੋਕਾਂ ਦੀ ਮੌਤ ਹੋ ਗਈ ਹੈ।

  • ਹੋਮ
  • ਭਾਰਤ
  • ਅਸਾਮ ਤੇ ਬਿਹਾਰ 'ਚ ਹੜ੍ਹ ਦਾ ਕਹਿਰ, ਚੁਫ਼ੇਰੇ ਤਬਾਹੀ ਹੀ ਤਬਾਹੀ
About us | Advertisement| Privacy policy
© Copyright@2026.ABP Network Private Limited. All rights reserved.