✕
  • ਹੋਮ

ਹਿਮਾਚਲੀਆਂ ਨੇ ਬੰਧਕ ਬਣਾ ਕੇ ਕੁੱਟੀ ਪੰਜਾਬ ਪੁਲਿਸ, ਹਥਿਆਰ ਵੀ ਖੋਹੇ

ਏਬੀਪੀ ਸਾਂਝਾ   |  23 Jul 2019 08:32 PM (IST)
1

ਗੁਪਤ ਸੂਚਨਾ ਦੇ ਆਧਾਰ 'ਤੇ ਪੰਜਾਬ ਦੇ ਭੋਗਪੁਰ ਥਾਣਾ ਪੁਲਿਸ ਦੀ ਟੁਕੜੀ ਨੇ ਏਐਸਆਈ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸੇ ਮਾਮਲੇ ਦੀ ਤਫਤੀਸ਼ ਕਰਨ ਲਈ ਇੰਦੌਰਾ ਦੀ ਛੰਨੀ ਵੈਲੀ ਵਿੱਚ ਪਹੁੰਚ ਕੀਤੀ ਸੀ ਤੇ ਹਿਮਾਚਲ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ।

2

ਇਸ ਬਾਰੇ ਜਦੋਂ ਹਿਮਾਚਲ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਗ੍ਰਿਫ਼ਤ ਵਿੱਚੋਂ ਪੰਜਾਬ ਪੁਲਿਸ ਦੇ ਜਵਾਨ ਛੁਡਵਾਏ।

3

ਲੋਕਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਮੁੰਡੇ ਨੂੰ ਰਿਹਾਅ ਕਰੇ, ਤਾਂ ਹੀ ਉਹ ਪੁਲਿਸ ਮੁਲਾਜ਼ਮਾਂ ਨੂੰ ਛੱਡਣਗੇ।

4

ਇੱਥੇ ਪਿੰਡ ਵਾਲਿਆਂ ਪੁਲਿਸ ਮੁਲਾਜ਼ਮਾਂ ਦੀ ਟੀਮ ਨੂੰ ਬੰਧਕ ਬਣਾ ਲਿਆ ਤੇ ਉਨ੍ਹਾਂ ਨੂੰ ਕੁੱਟਿਆ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਖੋਹ ਲਏ।

5

ਪੰਜਾਬ ਪੁਲਿਸ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਸਬੰਧੀ ਉੱਥੇ ਪਹੁੰਚੀ ਸੀ।

6

ਕਾਂਗੜਾ: ਡਮਟਾਲ ਥਾਣੇ ਅਧੀਨ ਨਸ਼ੇ ਦਾ ਗੜ੍ਹ ਕਹੇ ਜਾਣ ਵਾਲੇ ਪਿੰਡ ਛੰਨੀ ਬੇਲੀ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਗਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।

  • ਹੋਮ
  • ਪੰਜਾਬ
  • ਹਿਮਾਚਲੀਆਂ ਨੇ ਬੰਧਕ ਬਣਾ ਕੇ ਕੁੱਟੀ ਪੰਜਾਬ ਪੁਲਿਸ, ਹਥਿਆਰ ਵੀ ਖੋਹੇ
About us | Advertisement| Privacy policy
© Copyright@2026.ABP Network Private Limited. All rights reserved.