Election Results 2024
(Source: ECI/ABP News/ABP Majha)
ਅੱਜ ਘਰ ਆਏ ਸਮਰਥਕਾਂ ਨੂੰ ਮਿਲੇ ਸਿੱਧੂ, ਭਲਕੇ ਕਰ ਸਕਦੇ ਮੀਟਿੰਗ
ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਡਾ. ਨਵਜੋਤ ਕੌਰ ਸਿੱਧੂ ਨੇ ਹੀ ਦਫ਼ਤਰ ਵਿੱਚ ਪਹੁੰਚੇ ਸਮਰਥਕਾਂ ਨੂੰ ਭਰੋਸਾ ਦਿੱਤਾ ਕਿ ਦੋ ਦਿਨਾਂ ਅੰਦਰ ਸਿੱਧੂ ਉਨ੍ਹਾਂ ਨਾਲ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਸਮਰਥਕਾਂ ਨੇ ਸਿੱਧੂ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ।
Download ABP Live App and Watch All Latest Videos
View In Appਸ਼ਹਿਰ ਦਾ ਕੋਈ ਆਹਲਾ ਕਾਂਗਰਸ ਲੀਡਰ ਉਨ੍ਹਾਂ ਨੂੰ ਮਿਲਣ ਨਹੀਂ ਪੁੱਜਾ। ਸ਼ਹਿਰ ਦੇ ਹੋਰ ਲੀਡਰਾਂ ਵੀ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਹੈ। ਵਿਧਾਨ ਸਭਾ ਹਲਕੇ ਤੋਂ ਕੁਝ ਕੌਂਸਲਰ ਸਿੱਧੂ ਨੂੰ ਮਿਲਣ ਪਹੁੰਚੇ ਪਰ ਸਿੱਧੂ ਮਿਲੇ ਨਹੀਂ।
ਇਸੇ ਵਿਚਾਲੇ ਸਿੱਧੂ ਸਰਕਾਰੀ ਕੋਠੀ ਛੱਡ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਵਿੱਚ ਆਪਣੇ ਘਰ ਚਲੇ ਗਏ ਹਨ। ਕਿਆਸ ਲਾਏ ਜਾ ਰਹੇ ਸੀ ਕਿ ਉੱਥੇ ਪਹੁੰਚਣ ਬਾਅਦ ਸਿੱਧੂ ਨੂੰ ਮਿਲਣ ਵਾਲਿਆਂ ਦੀ ਭੀੜ ਜੁੜੇਗੀ ਪਰ ਅਜਿਹਾ ਕੁਝ ਨਹੀਂ ਦਿੱਸਿਆ।
ਉਂਝ ਉਨ੍ਹਾਂ ਤੋਂ ਕਾਂਗਰਸੀਆਂ ਨੇ ਵੀ ਦੂਰੀ ਬਣਾ ਲਈ ਹੈ ਤੇ ਉਨ੍ਹਾਂ ਨੂੰ ਮਿਲਣ ਨਹੀਂ ਆ ਰਹੇ। ਕੁਝ ਲੋਕ ਮਿਲਣ ਆ ਵੀ ਰਹੇ ਹਨ ਪਰ ਸਿੱਧੂ ਉਨ੍ਹਾਂ ਨੂੰ ਮਿਲ ਨਹੀਂ ਰਹੇ।
ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਖ਼ੁਲਾਸਾ ਕੀਤਾ ਸੀ ਕਿ ਦੋ ਦਿਨ ਅੰਦਰ ਸਿੱਧੂ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਸੰਕੇਤ ਮਿਲੇ ਹਨ ਕਿ ਸਿੱਧੂ ਜਲਦ ਆਪਣੇ ਸਿਆਸੀ ਪੱਤੇ ਖੋਲ੍ਹ ਸਕਦੇ ਹਨ।
ਜਾਣਕਾਰੀ ਮੁਤਾਬਕ ਕੱਲ੍ਹ ਸਿੱਧੂ ਆਪਣੇ ਸਮਰਥਕਾਂ ਤੇ ਕੌਸਲਰਾਂ ਨਾਲ ਮੀਟਿੰਗ ਕਰ ਸਕਦੇ ਹਨ।
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਮਨਜ਼ੂਰ ਹੋਣ ਬਾਅਦ ਤੋਂ ਹੀ ਚੁੱਪ ਸਾਧੀ ਹੋਈ ਸੀ। ਉਹ ਮੀਡੀਆ ਤੇ ਆਪਣੇ ਸਮਰਥਕਾਂ ਤੋਂ ਵੀ ਦੂਰ ਸੀ ਪਰ ਅੱਜ ਉਹ ਆਪਣੇ ਘਰ ਆਏ ਸਮਰਥਕਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
- - - - - - - - - Advertisement - - - - - - - - -