ਦਲਿਤਾਂ ਦੇ ਕਾਤਲਾਂ ਖ਼ਿਲਾਫ਼ ਪੁਲਿਸ ਦੀ ਢਿੱਲੀ ਕਾਰਵਾਈ, ਪੀੜਤਾਂ ਨੇ 8 ਦਿਨਾਂ ਬਾਅਦ ਵੀ ਨਹੀਂ ਕੀਤਾ ਸਸਕਾਰ
ਮੁਕਤਸਰ 'ਚ ਜਵਾਹਰੇਵਾਲਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Download ABP Live App and Watch All Latest Videos
View In Appਪੁਲਿਸ ਨੇ ਇਸ ਮਾਮਲੇ ਵਿੱਚ 11 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਜਿਸ ਵਿੱਚੋਂ ਹਾਲੇ ਵੀ ਪੰਜ ਮੁਲਜ਼ਮ ਗ੍ਰਿਫ਼ਤ ਵਿੱਚੋਂ ਬਾਹਰ ਹਨ।
ਜ਼ਿਕਰਯੋਗ ਹੈ ਕਿ ਬੀਤੀ 13 ਜੁਲਾਈ ਨੂੰ ਮਾਮੂਲੀ ਬਹਿਸ ਦੌਰਾਨ ਇੱਕ ਧਿਰ ਵੱਲੋਂ ਦੂਜੀ 'ਤੇ ਗੋਲ਼ੀ ਚਲਾਉਣ ਕਾਰਨ ਇੱਕ ਔਰਤ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਪੀੜਤ ਧਿਰ ਨੇ ਕਿਹਾ ਕਿ ਪੁਲਿਸ ਨੇ ਹਾਲੇ ਤਕ ਸਾਰੇ ਦੋਸ਼ੀ ਨਹੀਂ ਫੜੇ।
ਪ੍ਰਦਰਸ਼ਨਕਾਰੀਆਂ ਨੇ ਮੁਕਤਸਰ-ਕੋਟਕਪੂਰਾ ਰੋਡ ਜਾਮ ਕਰ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਏ।
ਪੀੜਤ ਪਰਿਵਾਰ ਨੇ ਹਾਲੇ ਤਕ ਮ੍ਰਿਤਕ ਦੇਹਾਂ ਦਾ ਸਸਕਾਰ ਨਹੀਂ ਕੀਤਾ।
ਸ੍ਰੀ ਮੁਕਤਸਰ ਸਾਹਿਬ: 13 ਜੁਲਾਈ ਨੂੰ ਇੱਥੋਂ ਦੇ ਪਿੰਡ ਜਵਾਹਰੇ ਵਾਲਾ 'ਚ ਦਲਿਤ ਪਤੀ-ਪਤਨੀ ਦੇ ਕਤਲ ਦਾ ਇਨਸਾਫ ਲੈਣ ਲਈ ਅੱਜ ਕਈ ਜਥੇਬੰਦੀਆਂ ਨੇ ਧਰਨਾ ਦਿੱਤਾ।
- - - - - - - - - Advertisement - - - - - - - - -