ਮੋਦੀ ਨੇ ਇਸ ਵਾਰ ਵੀ ਫੌਜੀਆਂ ਨਾਲ ਮਨਾਈ ਦੀਵਾਲੀ, ਕਸ਼ਮੀਰ 'ਚ LoC 'ਤੇ ਤਾਇਨਾਤ ਜਵਾਨਾਂ ਦਾ ਵਧਾਇਆ ਹੌਸਲਾ
ਏਬੀਪੀ ਸਾਂਝਾ | 27 Oct 2019 04:03 PM (IST)
1
ਪਿਛਲੇ ਸਾਲ, ਉਸ ਨੇ ਉਤਰਾਖੰਡ ਦੇ ਨੇੜੇ ਚੀਨ ਦੀ ਸਰਹੱਦ 'ਤੇ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ। (ਤਸਵੀਰਾਂ- ਨਰੇਂਦਰ ਮੋਦੀ)
2
ਸਾਲ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੈਨਿਕਾਂ ਨਾਲ ਤੀਜੀ ਵਾਰ ਦੀਵਾਲੀ ਮਨਾਈ।
3
ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੰਟਰੋਲ ਰੇਖਾ (ਐਲਓਸੀ) ‘ਤੇ ਤਾਇਨਾਤ ਫੌਜੀਆਂ ਨਾਲ ਗੱਲਬਾਤ ਲਈ ਸਿੱਧੇ ਆਰਮੀ ਬ੍ਰਿਗੇਡ ਦੇ ਹੈੱਡਕੁਆਰਟਰ ਪਹੁੰਚੇ।
4
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਵੀ ਦੇਸ਼ ਦੀ ਸੁਰੱਖਿਆ ਵਿੱਚ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਵਾਰ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਕੰਟਰੋਲ ਰੇਖਾ 'ਤੇ ਤਾਇਨਾਤ ਜਵਾਨਾਂ ਨੂੰ ਮਠਿਆਈ ਖੁਆਈ ਤੇ ਉਨ੍ਹਾਂ ਦਾ ਉਤਸ਼ਾਹ ਵਧਾ ਦਿੱਤਾ।