ਬਾਦਲ ਦੇ ਚਰਨ ਛੋਹ ਮੋਦੀ ਨੇ ਭਰਿਆ ਪਰਚਾ, ਵਾਰਾਣਸੀ 'ਚ ਸ਼ਕਤੀ ਪ੍ਰਦਰਸ਼ਨ
ਪਿਛਲੀਆਂ 2014 ਲੋਕ ਸਭਾ ਚੋਣਾਂ ਵਿੱਚ ਪੀਐਮ ਮੋਦੀ ਨੇ ਇਸ ਸੀਟ ਤੋਂ 5,81,022 ਵੋਟਾਂ ਹਾਸਲ ਕੀਤੀਆਂ ਸੀ। ਇਸ ਹਿਸਾਬ ਨਾਲ ਉਨ੍ਹਾਂ 3,71,784 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
ਪੀਐਮ ਮੋਦੀ ਦੂਜੀ ਵਾਰ ਵਾਰਾਣਸੀ ਤੋਂ ਚੋਣ ਲੜ ਰਹੇ ਹਨ। ਯਾਦ ਰਹੇ ਪੀਐਮ ਮੋਦੀ ਦਾ ਮੁਕਾਬਲਾ ਗਠਜੋੜ ਦੀ ਉਮੀਦਵਾਰ ਸ਼ਾਲਿਨੀ ਯਾਦਵ ਤੇ ਕਾਂਗਰਸ ਉਮੀਦਵਾਰ ਅਜੇ ਰਾਏ ਨਾਲ ਹੈ। ਅਜੇ ਰਾਏ ਨੇ 2014 ਦੀਆਂ ਚੋਣਾਂ ਦੌਰਾਨ ਵੀ ਪੀਐਮ ਮੋਦੀ ਖਿਲਾਫ ਚੋਣ ਲੜੀ ਸੀ। ਵਾਰਾਣਸੀ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ।
ਪਰਚਾ ਦਾਖ਼ਲ ਕਰਨ ਤੋਂ ਪਹਿਲਾਂ ਨਰੇਂਦਰ ਮੋਦੀ ਨੇ ਕਾਲ ਭੈਰਵ ਮੰਦਰ ਵਿੱਚ ਪੂਜਾ ਕੀਤੀ। ਇਸ ਦੌਰਾਨ ਲੋਕਾਂ ਨੇ ਪੀਐਮ ਦੇ ਕਾਫ਼ਲੇ 'ਤੇ ਫੁੱਲਾਂ ਦੀ ਵਰਖਾ ਕੀਤੀ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ। ਮੋਦੀ ਨੇ ਬਾਦਲ ਦੇ ਪੈਰ ਛੋਹ ਕੇ ਅਸ਼ੀਰਵਾਦ ਲਿਆ।
ਨਾਮਜ਼ਦਗੀ ਦਾਖ਼ਲ ਕਰਵਾਉਣ ਮੌਕੇ ਪੀਐਮ ਮੋਦੀ ਨਾਲ ਨਿਤੀਸ਼ ਕੁਮਾਰ, ਰਾਮਵਿਲਾਸ ਪਾਸਵਾਨ, ਪ੍ਰਕਾਸ਼ ਸਿੰਘ ਬਾਦਲ, ਅਮਿਤ ਸ਼ਾਹ ਤੇ ਹੋਰ ਕੇਂਦਰੀ ਮੰਤਰੀ ਮੌਜੂਦ ਸਨ।
ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ ਵੀਰਵਾਰ ਨੂੰ ਮੈਗਾ ਰੋਡ ਸ਼ੋਅ ਮਗਰੋਂ ਸ਼ੁੱਕਰਵਾਰ ਨੂੰ ਕਚਿਹਰੀ ਪਹੁੰਚ ਕੇ ਨਾਮਜ਼ਦਗੀ ਦਾਖਲ ਕਰਵਾਈ।