ਰਾਮ ਮੰਦਰ ਲਈ ਸਿਆਸੀ 'ਕਾਂਵੜ ਯਾਤਰਾ'
ਪੱਛਮੀ ਯੂਪੀ ਦੇ ਮੁਜ਼ੱਫਰਨਗਰ ਵਿੱਚ ਸਾਲ 2014 ਦੌਰਾਨ ਫਿਰਕੂ ਦੰਗੇ ਹੋ ਗਏ ਸਨ। ਹੁਣ ਚੋਣ ਮਾਹੌਲ ਦੌਰਾਨ ਕਾਂਵੜ ਵਰਗੀ ਧਾਰਮਿਕ ਯਾਤਰਾ ਬਹਾਨੇ ਰਾਮ ਮੰਦਰ ਦੇ ਮਾਡਲ ਵਾਲੀ ਕਾਂਵੜ ਨੂੰ ਮੁਜ਼ੱਫਰਨਗਰ ਤੋਂ ਕੱਢਣ ਦੀ ਯੋਜਨਾ ਹੈ।
ਮੇਰਠ ਵਿੱਚ 1857 ਦੀ ਕਾਂਤੀ ਦੇ ਪ੍ਰਤੀਕ ਰਹੇ ਇਤਿਹਾਸਕ ਓਘੜਨਾਥ ਮਹਾਦੇਵ ਮੰਦਰ ਤੋਂ ਇਸ ਕਾਂਵੜ ਨੂੰ ਇੱਕ ਹਜ਼ਾਰ ਕਾਰਕੁੰਨਾਂ ਨਾਲ ਹਰਿਦੁਆਰ ਲਈ ਰਵਾਨਾ ਕੀਤਾ ਗਿਆ ਹੈ।
ਕਾਂਵੜ ਦਾ ਦਾ ਨਿਰਮਾਣ ਦਿੱਲੀ ਵਿੱਚ ਕਰਵਾਇਆ ਗਿਆ ਹੈ ਤੇ ਇਸ ਨੂੰ ਬਣਾਉਣ ਵਿੱਚ ਤਕਰੀਬਨ ਦੋ ਲੱਖ ਰੁਪਏ ਦਾ ਖ਼ਰਚ ਆਇਆ ਹੈ।
ਇਸ ਕਾਂਵੜ ਨੂੰ ਰਾਮ ਮੰਦਰ ਕਾਂਵੜ ਦਾ ਨਾਂਅ ਦਿੱਤਾ ਗਿਆ ਹੈ।
ਰਾਮ ਮੰਦਰ ਵਰਗੀ ਦਿੱਸਣ ਵਾਲੀ ਇਸ ਕਾਂਵੜ ਦਾ ਮਕਸਦ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰਵਾਉਣਾ ਹੈ।
ਆਪਣੀ ਯਾਤਰਾ ਦੌਰਾਨ ਕਾਂਵੜ ਪੱਛਮੀ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਜਾਣਗੇ।
ਪੱਛਮੀ ਉੱਤਰ ਪ੍ਰਦੇਸ਼ ਦੀ ਕਾਂਵੜ ਯਾਤਰਾਂ ਵਿੱਚ ਇਸ ਵਾਰ ਇੱਕ ਸਿਆਸੀ ਕਾਂਵੜ ਵੀ ਉਤਾਰੀ ਜਾ ਰਹੀ ਹੈ। ਅਯੁੱਧਿਆ ਵਿੱਚ ਰਾਮ ਜਨਮ ਭੂਮੀ 'ਤੇ ਪ੍ਰਸਤਾਵਿਤ ਸ੍ਰੀ ਰਾਮ ਮੰਦਰ ਦੇ ਮਾਡਲ ਵਾਲੀ ਇਸ ਕਾਂਵੜ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ, ਮੇਰਠ ਤੋਂ ਹਰਿਦੁਆਰ ਗੰਗਾਜਲ ਭਰਨ ਲਈ ਲੈ ਜਾਣਗੇ।