ਟਰੰਪ ਨੇ ਮੋਦੀ ਦੀ ਅੰਗਰੇਜ਼ੀ ਬਾਰੇ ਕੀਤੀ ਗੱਲ, ਫਿਰ ਠਹਾਕੇ ਮਾਰ ਹੱਸੇ ਦੋਵੇਂ ਲੀਡਰ
ਖਾਸ ਗੱਲ ਇਹ ਸੀ ਕਿ ਮੋਦੀ ਹਿੰਦੀ ਵਿੱਚ ਬੋਲ ਰਹੇ ਸਨ। ਇਸੇ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ (ਮੋਦੀ) ਅੰਗਰੇਜ਼ੀ ਵੀ ਚੰਗੀ ਤਰ੍ਹਾਂ ਬੋਲ ਲੈਂਦੇ ਹਨ। ਫਿਰ ਦੋਵੇਂ ਲੀਡਰ ਠਹਾਕੇ ਮਾਰ ਹੱਸਣ ਲੱਗੇ ਤੇ ਦੋਵਾਂ ਨੇ ਹੱਥ ਮਿਲਾਇਆ।
Download ABP Live App and Watch All Latest Videos
View In Appਵੇਖੋ ਹੋਰ ਤਸਵੀਰਾਂ।
ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਤੇ ਮੋਦੀ ਨੇ ਕੱਲ੍ਹ ਰਾਤ ਕਸ਼ਮੀਰ ਬਾਰੇ ਗੱਲ ਕੀਤੀ ਸੀ ਤੇ ਉਹ ਸੋਚਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਇਸ ਦਾ ਹੱਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਮੁੱਦਿਆਂ ਨੂੰ ਦੁਵੱਲੀ ਵਿਚਾਰ ਵਟਾਂਦਰੇ ਨਾਲ ਹੱਲ ਕਰ ਸਕਦੇ ਹਾਂ। ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ 'ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।
ਕਸ਼ਮੀਰ ਮੁੱਦੇ 'ਤੇ ਟਰੰਪ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਸਾਰੇ ਦੁਵੱਲੇ ਮੁੱਦੇ ਹਨ ਤੇ ਅਸੀਂ ਕਿਸੇ ਤੀਸਰੇ ਦੇਸ਼ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ।
ਡੋਨਲਡ ਟਰੰਪ ਨੇ ਕਿਹਾ ਕਿ ਮੋਦੀ ਸੱਚਮੁਚ ਬਹੁਤ ਚੰਗੀ ਅੰਗਰੇਜ਼ੀ ਬੋਲਦੇ ਹਨ, ਉਹ ਸਿਰਫ ਗੱਲ ਨਹੀਂ ਕਰਨਾ ਚਾਹੁੰਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਫਰਾਂਸ ਦੇ ਬਿਆਰਿਟਜ਼ ਸ਼ਹਿਰ ਵਿੱਚ ਹਨ। ਇਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਡੋਨਾਲਡ ਟਰੰਪ ਦੀ ਮੁਲਾਕਾਤ ਕੀਤੀ। ਦੋਵਾਂ ਲੀਡਰਾਂ ਨੇ ਕਸ਼ਮੀਰ ਬਾਰੇ ਗੱਲਬਾਤ ਕੀਤੀ ਤੇ ਇਸ ਤੋਂ ਬਾਅਦ ਦੋਵੇਂ ਮੀਡੀਆ ਦੇ ਸਾਹਮਣੇ ਆਏ।
- - - - - - - - - Advertisement - - - - - - - - -