ਡਲਹੌਜ਼ੀ ਤੋਂ ਪਟਿਆਲਾ ਆ ਰਹੀ ਪੀਆਰਟੀਸੀ ਦੀ ਬੱਸ ਖੱਡ 'ਚ ਡਿੱਗੀ
ਏਬੀਪੀ ਸਾਂਝਾ | 05 Aug 2018 09:36 AM (IST)
1
ਹਾਦਸਾ ਚੰਬਾ ਪਠਾਨਕੋਟ ਕੌਮੀ ਸ਼ਾਹਰਾਹ 154A 'ਤੇ ਤੁਨੁਹੱਟੀ ਇਲਾਕੇ ਕੋਲ ਵਾਪਰਿਆ।
2
ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖ਼ਮੀ ਹੋ ਗਏ ਹਨ। ਫਿਲਹਾਲ ਮ੍ਰਿਤਕ ਤੇ ਜ਼ਖ਼ਮੀਆਂ ਦੀ ਪਛਾਣ ਨਹੀਂ ਹੋਈ ਹੈ।
3
ਬੱਸ ਡਲਹੌਜ਼ੀ ਤੋਂ ਪਟਿਆਲਾ ਜਾ ਰਹੀ ਸੀ।
4
ਡਲਹੌਜ਼ੀ ਤੋਂ ਪਟਿਆਲਾ ਜਾ ਰਹੀ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਡੂੰਘੀ ਖੱਡ ਵਿੱਚ ਜਾ ਡਿੱਗੀ।
5
ਚੰਬਾ ਦੀ ਐਸਪੀ ਡਾ. ਮੋਨਿਕਾ ਨੇ ਦੱਸਿਆ ਕਿ ਪੁਲਿਸ ਤੇ ਬਚਾਅ ਦਲ ਮੌਕੇ 'ਤੇ ਪੁੱਜ ਗਏ ਹਨ ਤੇ ਰਾਹਤ ਕਾਰਜ ਆਰੰਭ ਦਿੱਤੇ ਹਨ।