ਫਰਾਂਸ ਦੇ ਆਈਫਲ ਟਾਵਰ ਤਕ ਪਹੁੰਚਿਆ ਪੁਲਵਾਮਾ ਹਮਲੇ ਦਾ ਵਿਰੋਧ, ਵੇਖੋ ਤਸਵੀਰਾਂ
Download ABP Live App and Watch All Latest Videos
View In Appਵੇਖੋ ਹੋਰ ਤਸਵੀਰਾਂ।
ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੀਐਮ ਮੋਦੀ ਨੂੰ ਸ਼ਾਂਤੀ ਦਾ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ।
ਹਮਲੇ ਦੇ ਵਿਰੋਧ ਵਿੱਚ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿੱਚ ਪਾਕਿਸਤਾਨ ਨਾਲ ਵਪਾਰ ਦਾ ਬਾਈਕਾਟ ਤੇ ਹੋਰ ਸ਼ਾਮਲ ਹਨ।
ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ ਇਸ ਕਰਕੇ ਦੇਸ਼ ਭਰ ਵਿੱਚ ਪਾਕਿਸਤਾਨ ਦਾ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲਿਆ।
ਇਸੇ ਵਿਚਾਲੇ ਫਰਾਂਸ ਦੇ ਆਈਫਿਲ ਟਾਵਰ ਕੋਲ ਅੱਜ ਭਾਰਤੀ ਤਬਕੇ ਦੇ ਲੋਕਾਂ ਨੇ ਹਮਲੇ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
ਭਾਰਤ ਤੋਂ ਬਾਹਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਹਮਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।
14 ਫਰਵਰੀ ਵਾਲੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਦੇ ਕਾਫਿਲੇ ’ਤੇ ਫਿਦਾਈਨ ਹਮਲਾ ਕੀਤਾ ਗਿਆ ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ।
- - - - - - - - - Advertisement - - - - - - - - -