ਹਿਮਾਚਲ 'ਚ ਜਲ ਸੈਲਾਬ, 72 ਸੜਕਾਂ ਬੰਦ, ਫ਼ਸਲਾਂ ਤਬਾਹ
ਸ਼ਿਮਲਾ ਦੇ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੁਲਾਈ ਵਿੱਚ ਜ਼ਿਆਦਾ ਮੀਂਹ ਪਿਆ ਹੈ। ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੀ ਰਫ਼ਤਾਰ ਥੋੜੀ ਮੱਠੀ ਪੈ ਜਾਵੇਗੀ ਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
ਇਸ ਤੋਂ ਇਲਾਵਾ ਕਈ ਖੇਤਰਾਂ ਵਿੱਚ ਲੱਖਾਂ ਰੁਪਏ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸਭ ਤੋਂ ਵੱਧ ਪ੍ਰਭਾਵ ਸੇਬ ਦੀ ਫ਼ਸਲ 'ਤੇ ਹੋਇਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 72 ਘੰਟਿਆਂ ਵਿੱਚ ਹਿਮਾਚਲ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ।
ਭਾਰੀ ਮੀਂਹ ਨੇ ਹਿਮਾਚਲ ਦੇ ਸਭ ਤੋਂ ਵੱਡੇ ਪਣ-ਬਿਜਲੀ ਪ੍ਰਾਜੈਕਟ ਵਿੱਚ ਮਾਤਰਾ ਘੱਟ ਹੋ ਗਈ ਹੈ। ਸਤਲੁਜ ਦਰਿਆ 'ਤੇ ਬਣੇ ਬੰਨ੍ਹ ਤੋਂ ਪਾਣੀ ਛੱਡਿਆ ਜਾ ਰਿਹਾ ਹੈ।
ਸ਼ਿਮਲਾ ਵਿੱਚ 29, ਸਿਰਮੌਰ 'ਚ 21 ਤੇ ਕੁੱਲੂ ਵਿੱਚ 17 ਸੜਕ ਮਾਰਗ ਬੰਦ ਹੋਏ ਹਨ।
ਇਸ ਤਰ੍ਹਾਂ ਦੀਆਂ ਰੁਕਾਵਟਾਂ ਨਾਲ 73 ਸੜਕ ਮਾਰਗ ਬੰਦ ਹੋ ਚੁੱਕੇ ਹਨ।
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਮੀਂਹ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਭਾਰੀ ਮੀਂਹ ਨਾਲ ਕਈ ਥਾਈਂ ਜ਼ਮੀਨ ਖਿਸਕ ਗਈ, ਢਿੱਗਾਂ ਡਿੱਗੀਆਂ ਤੇ ਬਹੁਤ ਸਾਰੇ ਦਰਖ਼ਤ ਟੁੱਟੇ ਹਨ।