ਕ੍ਰਿਕੇਟ ਪਿਚ ਤੋਂ ਲੈ ਕੇ ਵਿੱਤ ਮੰਤਰੀ ਦੀ ਕੁਰਸੀ ਤਕ ਇਹ ਹਨ ਅਰੁਣ ਜੇਤਲੀ ਦੀਆਂ ਖ਼ਾਸ ਤਸਵੀਰਾਂ
ਬਿਮਾਰੀ ਦੌਰਾਨ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਅਰੁਣ ਜੇਤਲੀ।
ਵਿਰੋਧੀ ਨੇਤਾਵਾਂ ਨਾਲ ਸੰਸਦ ਭਵਨ ਵਿੱਚ ਗੱਲਬਾਤ ਕਰਦੇ ਹੋਏ ਅਰੁਣ ਜੇਤਲੀ।
ਯੂਪੀਏ ਦੀ ਚੇਅਰਪਰਸਨ ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਅਰੁਣ ਜੇਤਲੀ।
ਸਮਾਜਸੇਵੀ ਕਾਰਕੁੰਨ ਅੰਨਾ ਹਜ਼ਾਰੇ ਨਾਲ ਬੈਠੇ ਅਰੁਣ ਜੇਤਲੀ।
ਮੋਦੀ ਸਰਕਾਰ ਵਿੱਚ ਆਪਣਾ ਪਹਿਲਾ ਬਜਟ ਪੇਸ਼ ਕਰਨ ਲੋਕ ਸਭਾ ਵੱਲ ਜਾਂਦੇ ਅਰੁਣ ਜੇਤਲੀ।
ਜੇਤਲੀ ਭਾਜਪਾ ਦੇ ਨੀਤੀਘਾੜਿਆਂ ਵਿੱਚੋਂ ਇੱਕ ਸਨ, ਇਸ ਲਈ ਉਹ ਚੋਣ ਨਾ ਜਿੱਤ ਕੇ ਵੀ ਕਈ ਵਾਰ ਮੰਤਰੀ ਬਣ ਚੁੱਕੇ ਹਨ।
ਸੰਨ 1998 ਵਿੱਚ ਯੂਨਾਈਟਿਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਵਿੱਚ ਜੇਤਲੀ ਭਾਰਤੀ ਦਲ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਉੱਥੇ ਭਾਸ਼ਨ ਵੀ ਦਿੱਤਾ ਸੀ।
ਅਰੁਨ ਜੇਤਲੀ ਇੱਥੇ ਸੁਸ਼ਮਾ ਸਵਰਾਜ ਸਮੇਤ ਹੋਰਨਾਂ ਭਾਜਪਾ ਨੇਤਾਵਾਂ ਨਾਲ ਦਿਖਾਈ ਦੇ ਰਹੇ ਹਨ।
ਇਸ ਤਸਵੀਰ ਵਿੱਚ ਜੇਤਲੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ ਸਿੰਘ ਨਾਲ ਨਜ਼ਰ ਆ ਰਹੇ ਹਨ।
ਇਹ ਤਸਵੀਰ ਬੈਂਗਲੁਰੂ ਦੀ ਹੈ, ਜਿੱਥੇ ਜੇਤਲੀ ਨਾਲ ਸੁਸ਼ਮਾ ਸਵਰਾਜ ਵੀ ਦਿਖਾਈ ਦੇ ਰਹੇ ਹਨ। ਉਦੋਂ ਰੋਸ ਮੁਜ਼ਾਹਰਾ ਕਰ ਰਹੇ ਭਾਜਪਾ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤਸਵੀਰ ਵਿੱਚ ਜੇਤਲੀ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨਾਲ ਬੈਠੇ ਦਿਖਾਈ ਦੇ ਰਹੇ ਹਨ।
ਅਰੁਣ ਜੇਤਲੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵੀ ਖਾਸ ਸਨ।
ਜੇਤਲੀ ਬਾਲੀਵੁੱਡ ਵਿੱਚ ਵੀ ਕਾਫੀ ਮਸ਼ਹੂਰ ਸਨ ਅਤੇ ਇਹ ਤਸਵੀਰ ਦਿੱਗਜ ਅਦਾਕਾਰ ਤੇ ਸਾਬਕਾ ਲੋਕ ਸਭਾ ਮੈਂਬਰ ਧਰਮਿੰਦਰ ਨਾਲ ਗੱਲਬਾਤ ਕਰਦਿਆਂ ਖਿੱਚੀ ਗਈ ਹੈ।
ਇਸ ਤਸਵੀਰ ਵਿੱਚ ਜੇਤਲੀ ਸਿਆਸੀ ਰੈਲੀ ਵਿੱਚ ਤਕਰੀਰ ਕਰ ਰਹੇ ਹਨ।
ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਇਸ ਤਸਵੀਰ ਵਿੱਚ ਅਰੁਣ ਜੇਤਲੀ ਨਾਲ ਦਿਖਾਈ ਦੇ ਰਹੀ ਹੈ। ਇਹ ਫ਼ੋਟੋ ਵੀ ਕ੍ਰਿਕੇਟ ਮੈਚ ਦੌਰਾਨ ਹੀ ਲਈ ਗਈ ਸੀ।
ਇਸ ਤਸਵੀਰ ਵਿੱਚ ਅਰੁਣ ਜੇਤਲੀ ਕਾਂਗਰਸ ਦੇ ਕਈ ਦਿੱਗਜ ਨੇਤਾਵਾਂ ਨਾਲ ਖੇਡੇ ਇੱਕ ਦੋਸਤਾਨਾ ਮੈਚ ਵਿੱਚ ਗੇਂਦਬਾਜ਼ੀ ਕਰਦੇ ਵਿਖਾਈ ਦੇ ਰਹੇ ਹਨ।
ਇਹ ਤਸਵੀਰ ਉਦੋਂ ਦੀ ਹੈ ਜਦ ਅਰੁਣ ਜੇਤਲੀ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ DUSU ਦੇ ਪ੍ਰਧਾਨ ਚੁਣੇ ਗਏ ਸਨ।
ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਦੀ ਬੀਤੇ ਕੱਲ੍ਹ ਲੰਬੀ ਬਿਮਾਰੀ ਮਗਰੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ। ਜੇਤਲੀ ਦਾ ਅੰਤਮ ਸੰਸਕਾਰ ਨਿਗਮਬੋਧ ਘਾਟ 'ਤੇ ਐਤਵਾਰ ਨੂੰ ਦੁਪਹਿਰ ਦੋ ਵਜੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਭਾਜਪਾ ਹੈੱਡਕੁਆਟਰ 'ਚ ਅੰਤਮ ਦਰਸ਼ਨਾਂ ਲਈ ਰੱਖੀ ਜਾਵੇਗੀ। ਇੱਥੇ ਸਿਆਸੀ ਦਲਾਂ ਦੇ ਨੇਤਾ ਅਤੇ ਪਾਰਟੀ ਕਾਰਕੁੰਨ ਉਨ੍ਹਾਂ ਨੂੰ ਆਖਰੀ ਵਿਦਾਈ ਦੇਣਗੇ। ਅੱਗੇ ਦੀਆਂ ਸਲਾਈਡਜ਼ ਵਿੱਚ ਦੇਖੋ ਅਰੁਣ ਜੇਤਲੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ, ਜਿਨ੍ਹਾਂ ਤੋਂ ਉਨ੍ਹਾਂ ਦੀ ਸਿਆਸੀ ਤਰੱਕੀ ਤੇ ਜੀਵਨਜਾਚ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।