ਕਾਂਗਰਸ ਮੁਖੀ ਬਣਨ ਤੋਂ ਪਹਿਲਾਂ ਪੜ੍ਹੋ ਰਾਹੁਲ ਗਾਂਧੀ ਦਾ ਪੂਰਾ ਰਿਪੋਰਟ ਕਾਰਡ
ਸਾਲ 2017 ਵਿੱਚ ਕਾਂਗਰਸ ਨੇ ਪੰਜਾਬ ਵਿੱਚ ਜਿੱਤ ਦਰਜ ਕੀਤੀ ਪਰ ਗੋਆ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮਣੀਪੁਰ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਲ 2016 ਵਿੱਚ ਕਾਂਗਰਸ ਨੇ ਪੁੱਦੂਚੇਰੀ ਚੋਣਾ ਜਿੱਤੀਆਂ, ਪਰ ਅਸਮ, ਕੇਰਲ, ਤਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਹਾਰ ਗਈ।
ਸਾਲ 2015 ਵਿੱਚ ਕਾਂਗਰਸ ਵਿੱਚ ਜੇ.ਡੀ.ਯੂ. ਨਾਲ ਗਠਜੋੜ ਕੀਤਾ ਤੇ ਬਿਹਾਰ ਵਿੱਚ ਜਿੱਤ ਹਾਸਲ ਕੀਤੀ। ਨਿਤੀਸ਼ ਨੇ ਗਠਜੋੜ ਤੋਂ ਵੱਖ ਹੋਣ ਤੋਂ ਬਾਅਦ ਇੱਥੋਂ ਦੀ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਸੀ। ਇਸੇ ਸਾਲ ਪਾਰਟੀ ਦਿੱਲੀ ਵਿੱਚੋਂ ਵੀ ਹਾਰ ਗਈ।
ਸਾਲ 2014 ਵਿੱਚ ਕਾਂਗਰਸ ਅਰੁਣਾਚਲ ਪ੍ਰਦੇਸ਼ ਵਿੱਚ ਜਿੱਤ ਹਾਸਲ ਕੀਤੀ ਸੀ, ਹਾਲਾਂਕਿ ਬਾਅਦ ਵਿੱਚ ਇੱਥੇ ਵੀ ਕਾਂਗਰਸ ਨੇ ਸੱਤਾ ਗੁਆ ਦਿੱਤੀ। ਇਸੇ ਸਾਲ ਕਾਂਗਰਸ ਨੂੰ ਆਂਧਰ ਪ੍ਰਦੇਸ਼, ਤੇਲੰਗਾਨਾ, ਹਰਿਆਣਾ, ਜੰਮੂ-ਕਸ਼ਮੀਰ, ਸਿੱਕਿਮ, ਝਾਰਖੰਡ, ਮਹਾਰਾਸ਼ਟਰ ਤੇ ਓੜੀਸ਼ਾ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਸਾਲ 2013 ਵਿੱਚ ਕਾਂਗਰਸ ਕਰਨਾਟਕ, ਮੇਘਾਲਿਆ ਤੇ ਮਿਜ਼ੋਰਮ ਵਿੱਚ ਜਿੱਤੀ ਸੀ। ਉੱਥੇ, ਨਾਗਾਲੈਂਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ ਤੇ ਤ੍ਰਿਪੁਰਾ ਵਿੱਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸਾਲ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ 44 ਸੀਟਾਂ 'ਤੇ ਸਿਮਟ ਗਈ। ਇਹ ਹੁਣ ਤਕ ਦਾ ਪਾਰਟੀ ਦਾ ਸਭ ਤੋਂ ਬੁਰਾ ਪ੍ਰਦਰਸ਼ਨ ਰਿਹਾ ਹੈ।
ਸਾਲ 2013 ਵਿੱਚ ਰਾਹੁਲ ਗਾਂਧੀ ਨੇ ਕਾਂਗਰਸ ਦਾ ਕੌਮੀ ਮੀਤ ਪ੍ਰਧਾਨ ਬਣਨ ਤੋਂ ਬਾਅਦ ਹੁਣ ਤਕ ਕਾਂਗਰਸ ਨੂੰ 24 ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ ਇਸ ਦੌਰਾਨ ਸਿਰਫ ਸੱਤ ਸੂਬਿਆਂ ਵਿੱਚ ਕਾਂਗਰਸ ਨੂੰ ਜਿੱਤ ਮਿਲੀ।
ਕਾਂਗਰਸ ਦੇ ਮੌਜੂਦਾ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਬਹੁਤ ਹੀ ਛੇਤੀ ਪ੍ਰਧਾਨ ਦੇ ਰੂਪ ਵਿੱਚ ਤਾਜਪੋਸ਼ੀ ਹੋਣ ਵਾਲੀ ਹੈ। ਪ੍ਰਧਾਨਗੀ ਲਈ ਅੱਜ ਉਨ੍ਹਾਂ ਨਾਮਜ਼ਦਗੀ ਦਾਇਰ ਕਰ ਦਿੱਤੀ ਹੈ। ਰਾਹੁਲ ਗਾਂਧੀ ਦੇ ਨਿਰਵਿਰੋਧ ਪ੍ਰਧਾਨ ਬਣੇ ਜਾਣ ਦੀ ਪੂਰੀ ਆਸ ਜਤਾਈ ਜਾ ਰਹੀ ਹੈ। ਹੁਣ ਪੜ੍ਹੋ ਕਾਂਗਰਸ ਮੁਖੀ ਬਣਨ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਇੱਕ ਸੰਖੇਪ ਰਿਪੋਰਟ ਕਾਰਡ-