ਅਰੁਣ ਜੇਤਲੀ ਦਾ ਵਿਦਿਆਰਥੀ ਜੀਵਨ ਤੋਂ ਲੈ ਕੇ ਕੇਂਦਰੀ ਮੰਤਰੀ ਤਕ ਦਾ ਸਫਰ
ਸਾਲ 2019 ‘ਚ ਜਦੋਂ ਦੁਬਾਰ ਮੋਦੀ ਸਰਕਾਰ ਆਈ ਤਾਂ ਲੋਕਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਫੇਰ ਤੋਂ ਕੋਈ ਵੱਡੀ ਜ਼ਿੰਮੇਦਾਰੀ ਦਿੱਤੀ ਜਾਵੇਗੀ। ਪਰ ਉਨ੍ਹਾਂ ਨੇ ਮੋਦੀ ਨੂੰ ਚਿੱਠੀ ਲਿੱਖ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਸਿਹਤ ਲਈ ਪੂਰੇ ਸਮੇਂ ਦੀ ਲੋੜ ਹੈ। ਅੱਜ ਜੇਤਲੀ ਦੀ ਮੌਤ 'ਤੇ ਸਿਆਸੀ ਸਫਾਂ ਵਿੱਚ ਸੋਗ ਦੀ ਲਹਿਰ ਹੈ।
Download ABP Live App and Watch All Latest Videos
View In Appਵਿੱਤ ਮੰਤਰੀ ਦੇ ਤੌਰ ‘ਤੇ ਅਰੁਣ ਜੇਤਲੀ ਦਾ ਕਾਰਜਕਾਰਲ ਕਾਫੀ ਉਤਾਰ-ਚੜ੍ਹਾਅ ਭਰਿਆ ਰਿਹਾ। ਜੇਤਲੀ ਨੇ ਵਿੱਤ ਮੰਤਰੀ ਹੋਣ ਦੇ ਸਮੇਂ ਮੋਦੀ ਸਰਕਾਰ ਨੇ ਜੀਐਸਟੀ ਤੇ ਨੋਟਬੰਦੀ ਜਿਹੇ ਵੱਡੇ ਫੈਸਲੇ ਲਏ, ਜਿਨ੍ਹਾਂ ਕਰਕੇ ਲੋਕਾਂ ਨੇ ਕਾਫੀ ਅਲੋਚਨਾ ਵੀ ਕੀਤੀ।
ਸਾਲ 2009 ‘ਚ ਉਨ੍ਹਾਂ ਨੂੰ ਰਾਜ ਸਭਾ ‘ਚ ਵਿਰੋਧੀ ਧੀਰ ਦਾ ਨੇਤਾ ਚੁਣਿਆ ਗਿਆਂ। ਸਾਲ 2014 ‘ਚ ਮੋਦੀ ਲਹਿਰ ‘ਚ ਸਰਕਾਰ ਨੇ ਬਹੁਮਤ ਹਾਸਲ ਕੀਤਾ ਅਤੇ 26 ਮਈ 2014 ਨੂੰ ਉਨ੍ਹਾਂ ਨੂੰ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ।
ਸਾਲ 2004 ‘ਚ ਉਹ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦੀ ਹਾਰ ਦੇ ਨਾਲ ਉਹ ਪਾਰਟੀ ਦੇ ਜਨਰਲ ਸੱਕਤਰ ਦੇ ਤੌਰ ‘ਤੇ ਕੰਮ ਕਰਨ ਲੱਗੇ।
29 ਜਨਵਰੀ 2003 ‘ਚ ਉਨ੍ਹਾਂ ਨੂੰ ਫੇਰ ਕੇਂਦਰੀ ਮੰਤਰਾਲਾ ਵਣਜ ਅਤੇ ਉਦਯੋਗ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ।
ਇਸ ਤੋਂ ਬਾਅਦ 23 ਜੁਲਾਈ 2000 ਨੂੰ ਉਨ੍ਹਾਂ ਨੂੰ ਇੱਕ ਹੋ ਜ਼ਿੰਮੇਵਾਰੀ ਦਿੱਤੀ। ਜੇਟਲੀ ਨੂੰ ਕਾਨੂੰਨ, ਨਿਆਂ ਅਤੇ ਕੰਪਨੀ ਮਾਮਲਿਆਂ ਦੇ ਕੇਂਦਰੀ ਮੰਤਰੀ ਦੇ ਤੌਰ ਕਾਰਜਭਾਰ ਸੰਭਾਲਿਆ।
ਸੰਨ 1999 ‘ਚ ਅਟਲ ਬਿਹਾਰੀ ਵਾਜਪਾਈ ਦੀ ਨੁਮਾਇੰਦਗੀ ‘ਚ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਪਾਰਟੀ ਨੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਦੀ ਜ਼ਿੰਮੇਦਾਰੀ ਦਿੱਤੀ ਗਈ।
ਸੰਨ 1991 ‘ਚ ਜੇਤਲੀ ਭਾਰਤੀ ਜਨਤਾ ਪਾਰਟੀ ਦੀ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਰਹੇ। ਉਨ੍ਹਾਂ ਨੂੰ ਪਾਰਟੀ ‘ਚ ਪਹਿਲੀ ਵੱਡੀ ਜ਼ਿੰਮੇਦਾਰੀ ਸੰਨ 1999 ਦੀ ਆਮ ਚੋਣਾਂ ਤੋਂ ਪਹਿਲਾਂ ਮਿਲੀ ਸੀ। ਉਸ ਸਮੇਂ ਉਨ੍ਹਾਂ ਨੂੰ ਬੀਜੇਪੀ ਦਾ ਕੌਮੀ ਬੁਲਾਰਾ ਬਣਾਇਆ ਗਿਆ ਸੀ।
24 ਮਈ 1982 ਨੂੰ ਅਰੁਣ ਜੇਤਲੀ ਦਾ ਵਿਆਹ ਸੰਗੀਤਾ ਜੇਤਲੀ ਨਾਲ ਹੋਇਆ। ਦੋਵਾਂ ਦੇ ਦੋ ਬੱਚੇ ਰੋਹਨ ਅਤੇ ਸੋਨਾਲੀ ਹਨ।
ਵਿਦਿਆਰਥੀ ਸਮੇਂ ‘ਚ ਹੀ ਜੇਤਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਉਹ 1974 ‘ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣੇ ਸੀ।
ਅਰੁਣ ਜੇਤਲੀ ਦਾ ਜਨਮ 28 ਦਸੰਬਰ 1952 ਨੂੰ ਨਵੀਂ ਦਿੱਲੀ ‘ਚ ਹੋਇਆ। ਉਨ੍ਹਾਂ ਦੇ ਪਿਤਾ ਜੀ ਵਕੀਲ ਸੀ। ਜੇਤਲੀ ਦੀ ਮੁਢਲੀ ਸਿੱਖਿਆ ਦਿੱਲੀ ਦੇ ਸੇਂਟ ਜ਼ੇਵੀਅਰ ਸਕੂਲ ‘ਚ ਹੋਈ। ਇਸ ਤੋਂ ਬਾਅਦ 1973 ‘ਚ ਉਨ੍ਹਾਂ ਨੇ ਸ਼੍ਰੀ ਰਾਮ ਕਾਲੇਜ ਆਫ਼ ਕਾਮਰਸ, ਨਵੀਂ ਦਿੱਲੀ ਚ ਗ੍ਰੈਜੂਏਸ਼ਨ ਕੀਤੀ ਅਤੇ ਫੇਰ 1977 ‘ਚ ਅੱਗੇ ਦੀ ਪੜ੍ਹਾਈ ਜਾਰੀ ਕਰਦੇ ਹੋਏ ਉਨ੍ਹਾਂ ਨੇ ਪਿਤਾ ਦੀ ਤਰ੍ਹਾਂ ਕਾਨੂੰਨੀ ਡਿਗਰੀ ਹਾਸਲ ਕੀਤੀ।
ਉਹ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਨਰੇਂਦਰ ਮੋਦੀ ਤਕ ਸਭ ਦੇ ਭਰੋਸੇਮੰਦ ਰਹੇ। ਦੋਵਾਂ ਸਰਕਾਰਾਂ ‘ਚ ਉਨ੍ਹਾਂ ਨੂੰ ਵੱਡੀਆਂ ਅਤੇ ਅਹਿਮ ਜ਼ਿੰਮੇਵਾਰੀਆਂ ਮਿਲੀਆਂ। ਸਾਲ 2014 ‘ਚ ਅੰਮ੍ਰਿਤਸਰ ਤੋਂ ਉਹ ਲੋਕ ਸਭਾ ਚੋਣ ਹਾਰ ਗਏ ਸੀ ਪਰ ਇਸ ਤੋਂ ਬਾਅਦ ਵੀ ਮੋਦੀ ਨੇ ਉਨ੍ਹਾਂ ਨੂੰ ਕੈਬਿਨਟ ਮੰਤਰੀ ਦਾ ਅਹੁਦਾ ਦਿੱਤਾ।
ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ ਹੋ ਗਈ ਹੈ। ਉਹ 9 ਅਗਸਤ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਸਨ। ਉਨ੍ਹਾਂ ਨੇ ਸ਼ਨੀਵਾਰ 24 ਅਗਸਤ ਨੂੰ 12:07 ਵਜੇ ਆਖਰੀ ਸਾਹ ਲਏ। ਭਾਰਤੀ ਸਿਆਸਤ ‘ਚ ਉਹ ਕਿਸੇ ਪਛਾਣ ਦੇ ਮੁਥਾਜ ਨਹੀਂ।
- - - - - - - - - Advertisement - - - - - - - - -