ਮੋਦੀ ਦੀ ਰੈਲੀ 'ਚ ਘੜਿਆਂ ਤੇ ਗੜਵੀਆਂ ਦੀ ਲੁੱਟ, ਪਲਾਂ 'ਚ ਸਭ ਗਾਇਬ
ਰੋਹਤਕ: ਰੋਹਤਕ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੋਣ ਰੈਲੀ ਦੌਰਾਨ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ।
ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਲਿਆਂਦੇ ਮਿੱਟੀ ਦੇ ਘੜਿਆਂ ਤੇ ਗੜਵੀਆਂ ਦੀ ਲੁੱਟ ਮੱਚ ਗਈ।
ਦਰਅਸਲ ਪੀਐਮ ਮੋਦੀ ਦੀ ਰੈਲੀ ਵਿੱਚ ਈਕੋ ਫਰੈਂਡਲੀ ਸੰਕਲਪ ਤਹਿਤ ਲੋਕਾਂ ਨੂੰ ਪਾਣੀ ਪਿਆਉਣ ਲਈ ਮਿੱਟੀ ਦੇ ਘੜੇ ਤੇ ਸਟੀਲ ਦੀਆਂ ਗੜਵੀਆਂ ਮੰਗਵਾਈਆਂ ਗਈਆਂ ਸੀ।
ਲੋਕਾਂ ਨੂੰ ਪਾਣੀ ਪਿਆਉਣ ਲਈ ਕਰੀਬ 10 ਹਜ਼ਾਰ ਮਿੱਟੀ ਦੇ ਘੜੇ ਰੱਖੇ ਗਏ ਸੀ ਤੇ ਹਰ ਘੜੇ ਦੇ ਨਾਲ ਸਟੀਲੇ ਦੀ ਇੱਕ ਗੜਵੀ ਵੀ ਰੱਖੀ ਗਈ ਸੀ।
ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਵਾਸੀਆਂ ਲਈ ਵੱਡੇ-ਵੱਡੇ ਐਲਾਨ ਕਰ ਗਏ ਪਰ ਉਸ ਵੇਲੇ ਰੈਲੀ 'ਚ ਪਹੁੰਚੇ ਲੋਕਾਂ ਦੀ ਅੱਖ ਉੱਥੇ ਪਏ ਘੜਿਆਂ ਤੇ ਗੜਵੀਆਂ 'ਤੇ ਅਟਕੀ ਸੀ।
ਅਜਿਹਾ ਹੀ ਹੋਇਆ, ਰੈਲੀ ਖ਼ਤਮ ਹੁੰਦਿਆਂ ਹੀ ਲੋਕ ਘੜੇ ਤੇ ਸਟੀਲ ਦੀਆਂ ਗੜਵੀਆਂ ਲੈ ਤੁਰਦੇ ਬਣੇ।
ਰੈਲੀ ਵਿੱਚ ਆਏ ਲੋਕਾਂ ਦੀ ਪਿਆਸ ਬੁਝਾਉਣ ਲਈ ਕਰੀਬ 10 ਹਜ਼ਾਰ ਮਿੱਟੀ ਦੇ ਘੜੇ ਤੇ ਸਟੀਲ ਦੀਆਂ ਗੜਵੀਆਂ ਮੰਗਵਾਈਆਂ ਗਈਆਂ ਸੀ ਜੋ ਜਾਣ ਲੱਗਿਆਂ ਸਿਰਫ਼ ਮਰਦ ਹੀ ਨਹੀਂ ਮਹਿਲਾਵਾਂ ਵੀ ਨਾਲ ਲੈ ਗਈਆਂ।