ਮੋਦੀ ਸਰਕਾਰ ਵੱਲੋਂ 2980 ਕਰੋੜ ਨਾਲ ਬਣਾਈ ਸਰਦਾਰ ਪਟੇਲ ਦੀ ਮੂਰਤੀ, ਪਹਿਲੀ ਵਾਰ ਤਸਵੀਰਾਂ ਆਈਆਂ ਸਾਹਮਣੇ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਮੂਰਤੀ ਨੂੰ ਬਣਾਉਣ ਦਾ ਕੰਮ ਮਲੇਸ਼ੀਆ ਬੇਸਡ ਕੰਪਨੀ 'Eversendai' ਨੂੰ ਸੌਂਪਿਆ ਗਿਆ ਹੈ। ਇਸ ਕੰਪਨੀ ਨੇ ਦੁਬਈ ਦੀ ਸਭ ਤੋਂ ਮਸ਼ਹੂਰ ਇਮਾਰਤ ਬੁਰਜ ਖਲੀਫਾ ਤੇ ਬੁਰਜ ਅਲ ਅਰਬ ਵੀ ਤਿਆਰ ਕੀਤੀ ਸੀ। ਇਸ ਨੂੰ ਟੀਕਯੂ ਆਰਟ ਫਾਊਂਡ੍ਰੀ ਦੇ ਆਰਟਿਸਟ ਰਾਮ ਸੁਤਾਰ ਦੀ ਦੇਖ-ਰੇਖ 'ਚ ਤਿਆਰ ਕੀਤਾ ਜਾ ਰਿਹਾ ਹੈ।
Download ABP Live App and Watch All Latest Videos
View In Appਇਸ ਦੌਰੇ ਦੌਰਾਨ ਮੁੱਖ ਮੰਤਰੀ ਨਾਲ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਦਿਖਾਈ ਦਿੱਤੇ। ਦੋਵਾਂ ਨੇ ਇਸ ਪ੍ਰਜੈਕਟ ਦੇ ਨਿਰਮਾਣ ਕਾਰਜ ਨੂੰ ਮੈਪ ਜ਼ਰੀਏ ਦੇਖਿਆ।
ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਵਿਜਯ ਰੁਪਾਣੀ ਇਸ ਮੂਰਤੀ ਦੇ ਨਿਰਮਾਣ ਕਾਰਜ ਨੂੰ ਦੇਖਣ ਵੀ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਸਟੈਚੂ ਦੇ ਨਾਲ ਇਕ ਤਸਵੀਰ ਵੀ ਖਿਚਵਾਈ।
ਸਰਦਾਰ ਵੱਲਭ ਭਾਈ ਪਟੇਲ ਦੀ ਇਹ ਮੂਰਤੀ 2980 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ।
ਪ੍ਰਦੇਸ਼ ਦੀ ਰਾਜਧਾਨੀ ਅਹਿਮਦਾਬਾਦ ਤੋਂ 200 ਕਿਲੋਮੀਟਰ ਦੂਰ ਨਰਮਦਾ ਨਦੀ ਕੋਲ ਇਸ ਮੂਰਤੀ ਨੂੰ ਬਣਾਇਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੀਬ ਪੰਜ ਸਾਲ ਪਹਿਲਾਂ ਹੋਈ ਸੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮੂਰਤੀ ਦਾ ਉਧਘਾਟਨ ਇਸ ਸਾਲ ਅਕਤੂਬਰ 'ਚ ਹੋਣ ਵਾਲਾ ਹੈ।
ਗੁਜਰਾਤ 'ਚ 184 ਮੀਟਰ ਲੰਮੀ ਸਾਬਕਾ ਉੱਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੀ ਮੂਰਤੀ ਬਣਾਵਟ ਦੇ ਅੰਤਿਮ ਪੜਾਅ 'ਤੇ ਹੈ। ਇਸ ਦਾ ਨਾਂ ਸਟੈਚੂ ਆਫ ਯੂਨਿਟੀ ਰੱਖਿਆ ਗਿਆ ਹੈ।
- - - - - - - - - Advertisement - - - - - - - - -