ਕੇਰਲ 'ਚ ਕੁਦਰਤ ਦੇ ਕਹਿਰ ਦੀਆਂ ਤਸਵੀਰਾਂ, ਪਟੜੀ ਤੋਂ ਲੱਥੀ ਜ਼ਿੰਦਗੀ
ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਅਫਸਰ ਕਮਾਡਿੰਗ-ਇਨ-ਚੀਫ ਵਾਇਸ ਐਡਮਿਰਲ ਗਿਰੀਸ਼ ਲੁਥਰਾ ਨੇ ਕਿਹਾ ਕਿ ਕੇਰਲ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ।
ਕੇਂਦਰ ਸਰਕਾਰ ਨੇ ਕੇਰਲ 'ਚ ਹੜ੍ਹਾਂ ਨੂੰ ਗੰਭੀਰ ਕਿਸਮ ਦੀ ਆਫਤ ਮੰਨਿਆ ਹੈ ਤੇ ਰਾਸ਼ਟਰੀ ਸੰਕਟ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੀਜੇ ਦਰਜੇ ਦੇ ਸੰਕਟ ਦੀ ਸ਼੍ਰੇਣੀ 'ਚ ਰੱਖਿਆ ਹੈ।
ਹਾਲ ਹੀ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਹੜ੍ਹਾਂ ਦੀ ਸਥਿਤੀ ਦਾ ਹਵਾਈ ਜਾਇਜ਼ਾ ਲਿਆ ਸੀ ਤੇ 500 ਕਰੋੜ ਰੁਪਏ ਰਾਹਤ ਫੰਡ ਦੇਣ ਦਾ ਐਲਾਨ ਕੀਤਾ ਸੀ।
ਸੂਬੇ 'ਚ ਰਾਹਤ ਬਚਾਅ ਕਾਰਜ ਜਾਰੀ ਹਨ। ਐਨਡੀਆਰਐਫ ਤੋਂ ਇਲਾਵਾ ਭਾਰਤੀ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਕਰਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਨ।
ਨੇਤਾ, ਅਭਿਨੇਤਾ, ਸਮਾਜਸੇਵੀ ਤੇ ਦੇਸ਼ ਦੀ ਆਮ ਜਨਤਾ ਵੀ ਇਸ ਮੁਸ਼ਕਲ ਸਮੇਂ ਕੇਰਲ ਦੀ ਜਨਤਾ ਦੇ ਨਾਲ ਖੜ੍ਹੀ ਹੈ।
ਕਈ ਮੁਸ਼ਕਲ ਥਾਵਾਂ 'ਤੇ ਸੈਨਾ ਤੇ ਐਨਡੀਆਰਐਫ ਦੀਆਂ ਟੀਮਾਂ ਲੋਕਾਂ ਨੂੰ ਕੱਢਣ 'ਚ ਜੁੱਟੀਆਂ ਹੋਈਆਂ ਹਨ। ਦੇਸ਼ ਭਰ 'ਚੋਂ ਕੇਰਲ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਲੋਕ ਆਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਉੱਚੇ ਸਥਾਨਾਂ ਵੱਲ ਰੁਖ ਕਰ ਰਹੇ ਹਨ। ਐਨਡੀਆਰਐਫ ਦੀਆਂ ਟੀਮਾਂ ਰਾਹਤ ਕੰਮਾਂ 'ਚ ਜੁੱਟੀਆਂ ਹਨ।
ਹੜ੍ਹਾਂ ਨਾਲ ਕੇਰਲ ਦੇ ਹਾਲਾਤ ਏਨੇ ਬੁਰੇ ਹੋ ਚੁੱਕੇ ਹਨ ਕਿ ਲੋਕਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੜ੍ਹਾਂ ਨਾਲ ਕੇਰਲ ਦੀ ਜਨਤਾ ਦਾ ਹਾਲ ਬੇਹਾਲ ਹੈ। ਸੂਬੇ ਦੇ 14 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਬੁਰੀ ਤਰ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੁਣ ਤੱਕ ਇਸ ਭਿਆਨਕ ਹੜ੍ਹਾਂ 'ਚ 400 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਗਵਾ ਦਿੱਤੀ ਹੈ।