ਖ਼ੁਸ਼ਖ਼ਬਰੀ! ਭਾਰਤੀ ਸਟੇਟ ਬੈਂਕ ਨੇ ਖੋਲ੍ਹਿਆ ਪਿਟਾਰਾ
ਐਸਬੀਆਈ ਇਸ ਤਿਉਹਾਰਾਂ ਦੇ ਮੌਸਮ ਵਿੱਚ ਵਿਦਿਆਰਥੀਆਂ ਲਈ ਵੀ ਸਸਤੇ ਐਜੂਕੇਸ਼ਨ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਦੇਸ਼ ਵਿੱਚ ਪੜ੍ਹਾਈ ਲਈ 50 ਲੱਖ ਰੁਪਏ ਤੇ ਵਿਦੇਸ਼ ਵਿੱਚ ਪੜ੍ਹਾਈ ਲਈ ਐਸਬੀਆਈ 8.25 ਫੀਸਦ ਦੀ ਦਰ ਨਾਲ 1.50 ਕਰੋੜ ਰੁਪਏ ਤੱਕ ਦਾ ਐਜੂਕੇਸ਼ਨ ਲੋਨ ਦੇ ਰਿਹਾ ਹੈ। ਇਹ ਐਜੂਕੇਸ਼ਨ ਲੋਨ 15 ਸਾਲਾਂ ਦੀ ਮਿਆਦ ਤਕ ਅਦਾ ਕੀਤਾ ਜਾ ਸਕਦਾ ਹੈ।
ਜੋ ਗ੍ਰਾਹਕ ਬੈਂਕ ਦੇ ਡਿਜੀਟਲ ਪਲੇਟਫਾਰਮ ਜਿਵੇਂ ਕਿ YONO ਜਾਂ ਬੈਂਕ ਦੀ ਵੈਬਸਾਈਟ ਰਾਹੀਂ ਅਪਲਾਈ ਕਰਦੇ ਹਨ, ਉਨ੍ਹਾਂ ਨੂੰ ਬੈਂਕ ਵਿਆਜ ਦਰਾਂ ਵਿੱਚ ਇੱਕ ਚੌਥਾਈ ਫੀਸਦੀ ਦੀ ਵਾਧੂ ਛੋਟ ਦਏਗਾ। ਤਨਖਾਹਦਾਰ ਗਾਹਕ ਕਾਰ ਦੀ ਆਨ-ਰੋਡ ਕੀਮਤ ਦਾ 90 ਫੀਸਦੀ ਤਕ ਕਰਜ਼ਾ ਲੈ ਸਕਦੇ ਹਨ।
ਇਸ ਤੋਂ ਇਲਾਵਾ, ਜੇ ਤੁਸੀਂ ਤਨਖਾਹਦਾਰ ਵਿਅਕਤੀ ਹੋ ਤਾਂ YONO ਸਿਰਫ 4 ਕਲਿੱਕਸ ਵਿੱਚ 5 ਲੱਖ ਰੁਪਏ ਦੇ ਪ੍ਰੀ-ਅਪਰੂਵਡ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।
ਇਸ ਤਿਉਹਾਰੀ ਸੀਜ਼ਨ ਵਿੱਚ ਐਸਬੀਆਈ ਆਪਣੇ ਗਾਹਕਾਂ ਨੂੰ 10.75 ਫੀਸਦ ਦੀ ਦਰ ਨਾਲ 20 ਲੱਖ ਰੁਪਏ ਤਕ ਦਾ ਨਿੱਜੀ ਲੋਨ ਦੇ ਰਿਹਾ ਹੈ। ਬੈਂਕ ਨਿੱਜੀ ਕਰਜ਼ੇ ਦੀ ਅਦਾਇਗੀ ਲਈ 6 ਸਾਲ ਦਾ ਸਮਾਂ ਵੀ ਦੇ ਰਿਹਾ ਹੈ।
ਤਿਉਹਾਰਾਂ ਦੇ ਮੌਸਮ ਦੌਰਾਨ ਐਸਬੀਆਈ ਨੇ ਕਾਰ ਲੋਨ ਲਈ ਪ੍ਰੋਸੈਸਿੰਗ ਫੀਸ ਮੁਆਫ ਕਰ ਦਿੱਤੀ ਹੈ। ਗਾਹਕਾਂ ਨੂੰ 8.70 ਫੀਸਦ ਤੋਂ ਘੱਟ ਦਰਾਂ 'ਤੇ ਕਾਰ ਲੋਨ ਪੇਸ਼ ਕੀਤੇ ਜਾ ਰਹੇ ਹਨ। ਇਸ ਦੀਆਂ ਵਿਆਜ ਦਰਾਂ ਵਿੱਚ ਵੀ ਵਾਧਾ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕਰਜ਼ੇ 'ਤੇ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ। ਪ੍ਰੀ-ਅਪਰੂਵਡ ਡਿਜੀਟਲ ਲੋਨ ਦੀ ਸੁਵਿਧਾ ਦਿੱਤੀ ਜਾਏਗੀ ਤੇ ਵਿਆਜ ਦਰਾਂ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਜਾਏਗਾ।
ਇਸ ਤਿਉਹਾਰੀ ਸੀਜ਼ਨ ਵਿੱਚ ਦੇਸ਼ ਦਾ ਸਭ ਦਾ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਆਫਰ ਲੈ ਕੇ ਆਇਆ ਹੈ। ਗਾਹਕਾਂ ਨੂੰ ਬਿਨਾ ਕਿਸੇ ਝੰਜਟ ਦੇ ਆਕਰਸ਼ਕ ਤੇ ਸਸਤੇ ਲੋਨ ਮੁਹੱਈਆ ਕਰਵਾਏ ਜਾਣਗੇ।