ਸ਼ਿਮਲਾ ਤੇ ਮਸੂਰੀ 'ਚ ਬਰਫਬਾਰੀ, ਸੈਲਾਨੀਆਂ ਦੀਆਂ ਮੌਜਾਂ
ਬਰਫਬਾਰੀ ਨੇ ਜਿੱਥੇ ਸੂਬੇ ਦੇ ਸੈਰ ਸਪਾਟਾ ਕਾਰੋਬਾਰ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਕਸਾਨਾਂ ਨੂੰ ਵੀ ਸਿੱਧਾ ਫਾਇਦਾ ਮਿਲੇਗਾ। ਮਸੂਰੀ ਦੇ ਨਾਲ-ਨਾਲ ਕੇਦਾਰਨਾਥ, ਬਦਰੀਨਾਥ ਸਮੇਤ ਉੱਚੇ ਇਲਾਕਿਆਂ ਵਿੱਚ ਵੀ ਬਰਫਬਾਰੀ ਜਾਰੀ ਹੈ।
ਨੈਨੀਤਾਲ ਵਿੱਚ ਵੀ ਮੌਸਮ ਦੀ ਪਹਿਲੀ ਬਰਫਬਾਰੀ ਨੇ ਦਸਤਕ ਦੇ ਦਿੱਤੀ ਹੈ। ਮੌਸਮ ਨੇ ਸਵੇਰ ਤੋਂ ਹੀ ਸੈਲਾਨੀਆਂ ਨੂੰ ਬਰਫ ਦੇ ਅਲੌਕਿਕ ਦਰਸ਼ਨ ਦਿੱਤੇ ਹਨ।
ਸ਼ਿਮਲਾ ਵਿੱਚ ਹੋਈ ਬਰਫਬਾਰੀ ਨਾਲ ਕਈ ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਦੇਹਰਾਦੂਨ ਤੇ ਹਰਿਦਵਾਰ ਵਿੱਚ ਵੀ ਜੰਮ ਕੇ ਬਾਰਸ਼ ਹੋਈ ਜਿਸ ਤੋਂ ਬਾਅਦ ਮੌਸਮ ਕਾਫੀ ਸੁਹਾਨਾ ਹੋ ਗਿਆ ਹੈ।
ਸ਼ਿਮਲਾ ਦੇ ਨਾਲ ਹੀ ਪਹਾੜਾਂ ਦੀ ਰਾਣੀ ਮਸੂਰੀ ਨੇ ਵੀ ਸਾਲ ਦੀ ਪਹਿਲੀ ਬਰਫਬਾਰੀ ਦਾ ਦੀਦਾਰ ਕਰ ਲਿਆ ਹੈ। ਮਸੂਰੀ ਵਿੱਚ ਹੋਈ ਬਰਫਬਾਰੀ ਨੇ ਸਥਾਨਕ ਲੋਕਾਂ ਨੂੰ ਕਾਫੀ ਖੁਸ਼ ਕਰ ਦਿੱਤਾ ਹੈ।
ਬਰਫਬਾਰੀ ਤੋਂ ਬਾਅਦ ਮੌਸਮ ਕਾਫੀ ਸਰਦ ਹੋ ਗਿਆ ਹੈ ਤੇ ਕੁਦਰਤੀ ਸੁੰਦਰਤਾ ਦੀ ਚਮਕ ਹੋਰ ਵਧ ਗਈ ਹੈ।
ਬਰਫਬਾਰੀ ਨੇ ਜਿੱਥੇ ਸੂਬੇ ਦੇ ਸੈਰ ਸਪਾਟਾ ਕਾਰੋਬਾਰ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਕਸਾਨਾਂ ਨੂੰ ਵੀ ਸਿੱਧਾ ਫਾਇਦਾ ਮਿਲੇਗਾ। ਮਸੂਰੀ ਦੇ ਨਾਲ-ਨਾਲ ਕੇਦਾਰਨਾਥ, ਬਦਰੀਨਾਥ ਸਮੇਤ ਉੱਚੇ ਇਲਾਕਿਆਂ ਵਿੱਚ ਵੀ ਬਰਫਬਾਰੀ ਜਾਰੀ ਹੈ।
ਬਰਫਬਾਰੀ ਤੋਂ ਬਾਅਦ ਸੈਲਾਨੀ ਵੱਡੀ ਗਿਣਤੀ ਵਿੱਚ ਇੱਥੇ ਬਰਫਬਾਰੀ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਸੈਲਾਨੀਆਂ ਨੇ ਬਰਫ ਨਾਲ ਖੇਡ ਕੇ ਇਸ ਦਾ ਖੂਬ ਆਨੰਦ ਮਾਣਿਆਂ ਤੇ ਇੱਕ ਦੂਜੇ ਤੇ ਜੰਮ ਕੇ ਬਰਫ ਦੇ ਗੋਲੇ ਮਾਰੇ।
ਪਹਾੜਾਂ ਦੀ ਰਾਣੀ ਸ਼ਿਮਲਾ ਨੇ ਬਰਫ ਦੀ ਸਫੇਦ ਚਾਦਰ ਵਿੱਚ ਖੁਦ ਨੂੰ ਲਪੇਟ ਲਿਆ ਹੈ। ਬਰਫ ਨਾਲ ਢੱਕੇ ਪਹਾੜਾਂ ਨੇ ਸ਼ਿਮਲਾ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਖੂਬਸੂਰਤੀ ਦਾ ਦੀਦਾਰ ਕਰਨ ਲਈ ਕਾਫੀ ਤਾਦਾਦ ਵਿੱਚ ਸੈਲਾਨੀ ਸ਼ਿਮਲਾ ਦਾ ਰੁਖ ਕਰ ਰਹੇ ਹਨ। ਸ਼ਿਮਲਾ ਪਹੁੰਚੇ ਸੈਲਾਨੀਆਂ ਨੇ ਬਰਫਬਾਰੀ ਦਾ ਖੂਬ ਆਨੰਦ ਮਾਣਿਆਂ।