ਫ਼ੌਜੀਆਂ ਦੀਆਂ ਪਤਨੀਆਂ ਨੇ ਸ਼ੁਰੂ ਕੀਤਾ 'ਸੇਨਾ ਜਲ', 6 ਰੁਪਏ ਦੀ ਬੋਤਲ
ਏਬੀਪੀ ਸਾਂਝਾ | 19 Jan 2018 04:49 PM (IST)
1
ਐਸੋਸੀਏਸ਼ਨ ਨੇ ਫ਼ੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੁਝ ਹੋਰ ਉਤਪਾਦ ਪਹਿਲਾਂ ਤੋਂ ਬਾਜ਼ਾਰ ਵਿੱਚ ਉਤਾਰੇ ਹੋਏ ਹਨ। ਪਰ ਸੇਨਾ ਜਲ ਹੋਰਾਂ ਨਾਲੋਂ ਵੱਡਾ ਉਪਰਾਲਾ ਹੈ।
2
ਉਦੋਂ ਤੋਂ ਲੈ ਕੇ ਹੁਣ ਤਕ ਇਸ ਨੂੰ ਵੱਡੇ ਪੱਧਰ 'ਤੇ ਫੈਲਾਇਆ ਗਿਆ ਹੈ।
3
ਇਸ ਪ੍ਰਾਜੈਕਟ ਨੂੰ ਅਕਤੂਬਰ 2017 ਵਿੱਚ ਸ਼ੁਰੂ ਕੀਤਾ ਗਿਆ ਸੀ।
4
ਛੋਟੀ ਬੋਤਲ ਦੀ ਕੀਮਤ 6 ਰੁਪਏ ਹੈ ਜਦਕਿ ਵੱਡੀ ਨੂੰ 10 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਿਆ ਜਾਵੇਗਾ।
5
ਵਾਜਬ ਕੀਮਤ 'ਤੇ ਮਿਲਣ ਵਾਲੀਆਂ ਇਨ੍ਹਾਂ ਪਾਣੀ ਦੀਆਂ ਬੋਤਲਾਂ ਤੋਂ ਕਮਾਇਆ ਮੁਨਾਫਾ ਫੌਜੀਆਂ ਦੇ ਨਾਲ-ਨਾਲ ਜੰਗ ਕਾਰਨ ਵਿਧਵਾ ਹੋਈਆਂ ਫ਼ੌਜੀਆਂ ਦੀਆਂ ਪਤਨੀਆਂ ਨੂੰ ਦਿੱਤਾ ਜਾਵੇਗਾ।
6
ਸੇਨਾ ਜਲ ਦੋ ਕਿਸਮ ਦੀਆਂ ਬੋਤਲਾਂ ਵਿੱਚ ਆਵੇਗਾ।
7
ਨਵੀਂ ਦਿੱਲੀ: ਫ਼ੌਜੀਆਂ ਦੀਆਂ ਪਤਨੀਆਂ ਵੱਲੋਂ ਬਣਾਈ ਸੰਸਥਾ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ (A.W.W.A.) ਨੇ ਬੋਤਲਬੰਦ ਪਾਣੀ ਦੀ ਸ਼ੁਰੂਆਤ ਕੀਤੀ ਹੈ।