ਦੇਸ਼ 'ਚ ਕੁਝ ਇਸ ਤਰ੍ਹਾਂ ਰਿਹਾ ਆਜ਼ਾਦੀ ਦਿਹਾੜਾ, ਮੋਦੀ ਨੇ ਕੀਤੇ ਕਈ ਐਲਾਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਆਪਣੇ ਭਾਸ਼ਣ ‘ਚ ਐਲਾਨ ਕੀਤਾ ਕਿ 29 ਅਕਤੂਬਰ ਤੋਂ ਡੀਟੀਸੀ ਦੀ ਬੱਸਾਂ ‘ਚ ਮਹਿਲਾਵਾਂ ਦਾ ਸਫਰ ਫਰੀ ਹੋਵੇਗਾ।
Download ABP Live App and Watch All Latest Videos
View In Appਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਭੁਪਾਲ ‘ਚ ਤਿਰੰਗੇ ਨੂੰ ਸਲਾਮੀ ਦਿੱਤੀ ਤੇ ਜਨਤਾ ਨੂੰ ਸੰਬੋਧਨ ਕੀਤਾ।
ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਰਾਜਧਾਨੀ ਪਟਨਾ ‘ਚ ਗਾਂਧੀ ਮੈਦਾਨ ‘ਚ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਕ੍ਰਾਈਮ, ਭ੍ਰਿਸ਼ਟਾਚਾਰ ਤੇ ਫਿਰਕੂਵਾਦ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਕਾਂਗਰਸ ਦੇ ਮੁੱਖ ਦਫਤਰ ‘ਚ ਅੱਜ ਤਿਰੰਗਾ ਲਹਿਰਾਇਆ ਗਿਆ। ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿਰੰਗਾ ਲਹਿਰਾਇਆ। ਇਸ ਦੌਰਾਨ ਕਾਂਗਰਸ ਦੇ ਸਾਰੇ ਵੱਡੇ ਨੇਤਾ ਮੌਜੂਦ ਸੀ।
ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸ੍ਰੀਨਗਰ ‘ਚ ਝੰਡਾ ਲਹਿਰਾਇਆ। ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ‘ਚ ਹਾਰ ਮੰਨ ਲਈ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਜਨਸੰਖਿਆ ਵਿਸਫੋਟ ‘ਤੇ ਚਿੰਤਾ ਜਤਾਉਂਦੇ ਹੋਏ ਲਾਲ ਕਿਲੇ ਤੋਂ ਕਿਹਾ ਕਿ ਇਹ ਆਉਣ ਵਾਲੀਆਂ ਪੀੜੀਆਂ ਲਈ ਨਵੀਂਆਂ ਚੁਣੌਤੀਆਂ ਪੇਸ਼ ਕਰਦਾ ਹੈ। ਇਸ ਦੀ ਰੋਕਥਾਮ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਸੈਨਾ ਸੁਧਾਰ ਦੀ ਦਿਸ਼ਾ ‘ਚ ਵੀ ਵੱਡਾ ਐਲਾਨ ਕੀਤਾ। ਮੋਦੀ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਦੀ ਨੁਮਾਇੰਦਗੀ ਲਈ ਚੀਫ਼ ਆਫ਼ ਡਿਫੈਂਸ ਸਟਾਫ ਦਾ ਅਹੁਦਾ ਬਣਾਇਆ ਜਾਵੇਗਾ।
ਆਪਣੇ ਸੰਬੋਧਨ ‘ਚ ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਤੇ ਤਿੰਨ ਤਲਾਕ ਨੂੰ ਖ਼ਤਮ ਕੀਤਾ ਗਿਆ।
ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਵਿਕਾਸ ਲਈ ਵੱਡੇ ਕਦਮ ਚੁੱਕਣ ‘ਚ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੇ 70 ਦਿਨਾਂ ‘ਚ ਕਈ ਮਹੱਤਪੂਰਨ ਕਦਮ ਚੁੱਕੇ ਹਨ।
- - - - - - - - - Advertisement - - - - - - - - -