8,00,000 ਰੁਪਏ 'ਚ ਵਿਕਿਆ ਇਹ ਬੱਕਰਾ, ਆਖ਼ਰ ਕੀ ਹੈ ਇਸ ਦੀ ਖ਼ਾਸੀਅਤ
ਪੂਰਾ ਮੁਹੱਲਾ ਉਸ ਨੂੰ ਪਿਆਰ ਨਾਲ ਸਲਮਾਨ ਬੁਲਾਉਂਦਾ ਸੀ। ਬੱਕਰੇ ਦੀ ਗਰਦਨ ਹੇਠਾਂ ਕੁਦਰਤੀ ਤੌਰ 'ਤੇ ਅਰਬੀ ਭਾਸ਼ਾ ਵਿੱਚ ਅੱਲ੍ਹਾ ਲਿਖਿਆ ਹੋਇਆ ਸੀ। ਇਸੇ ਵਜ੍ਹਾ ਕਰਕੇ ਇਸ ਦੀ ਬੋਲੀ 8 ਲੱਖ ਰੁਪਏ ਵਿੱਚ ਲਾਈ ਗਈ। ਉਹ ਗੋਰਖਪੁਰ ਦਾ ਸਭ ਤੋਂ ਮਹਿੰਗਾ ਬੱਕਰਾ ਸੀ।
ਨਿਜ਼ਾਮੁਦੀਨ ਦਾ ਕਹਿਣਾ ਹੈ ਕਿ ਇਹ ਬੱਕਰਾ ਉਹ ਕਾਜ਼ੀਪੁਰ ਤੋਂ 22 ਮਹੀਨੇ ਪਹਿਲਾਂ ਲੈ ਕੇ ਆਏ ਸੀ। ਉਸ ਦੇ ਸਰੀਰ 'ਤੇ ਅੱਲ੍ਹਾ ਲਿਖਿਆ ਹੋਇਆ ਹੈ। ਅੰਮੀ ਦੇ ਨਮਾਜ਼ ਪੜ੍ਹਨ ਦੌਰਾਨ ਸਲਾਮ ਫੇਰਨ ਵੇਲੇ ਉਸ ਦੀ ਗਰਦਨ 'ਤੇ ਕੁਦਰਤੀ ਤੌਰ 'ਤੇ ਅੱਲ੍ਹਾ ਲਿਖਿਆ ਹੋਇਆ ਦਿੱਸਿਆ।
ਨਿਜ਼ਾਮੁਦੀਨ ਨੇ ਦੱਸਿਆ ਕਿ ਬੱਕਰੇ ਦੀ ਬੋਲੀ 2.75 ਲੱਖ ਤੋਂ ਸ਼ੁਰੂ ਹੋਈ। ਸਫੈਦ-ਕਾਲੇ ਰੰਗ ਦਾ ਇਸ ਬੱਕਰੇ ਦਾ ਵਜ਼ਨ 95 ਕਿੱਲੋ ਸੀ। ਅੱਲ੍ਹਾ ਸ਼ਬਦ ਦੀ ਵਜ੍ਹਾ ਕਰਕੇ ਉਸ ਦੀ ਕੀਮਤ ਵਧ ਗਈ ਸੀ।
ਇਹ ਬੱਕਰਾ ਟੌਫੀ, ਚਿਪਸ, ਫਲ ਤੇ ਚਣੇ ਬੜੇ ਪਿਆਰ ਨਾਲ ਖਾਂਦਾ ਸੀ। ਬਾਜ਼ਾਰ ਵਿੱਚ ਵਿਕਣ ਲਈ ਆਉਣ ਬਾਅਦ ਸਲਮਾਨ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਉਸ ਦੀ ਗਰਦਨ 'ਤੇ ਅੱਲ੍ਹਾ ਲਿਖਿਆ ਹੋਇਆ ਸੀ।
ਸਲਮਾਨ ਦਾ ਮਾਲਕ ਨਿਜ਼ਾਮੁਦੀਨ ਰੈਸਟੋਰੈਂਟ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਸਲਮਾਨ ਨੂੰ ਬੜੇ ਨਾਜ਼ ਨਾਲ ਆਪਣੇ ਪੁੱਤ ਵਾਂਗ ਪਾਲਿਆ।
30 ਮਹੀਨੇ ਦੇ ਇਸ ਬੱਕਰੇ ਦਾ ਨਾਂ ਸਲਮਾਨ ਹੈ। ਇਹ ਬੱਕਰਾ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ। ਸਲਮਾਨ ਨੂੰ AC ਵਿੱਚ ਰਹਿਣਾ ਚੰਗਾ ਲੱਗਦਾ ਸੀ।
ਗੋਰਖਪੁਰ ਦੀਆਂ ਮੰਡੀਆਂ ਵਿੱਚ ਦੇਸੀ ਨਸਲ ਦੇ ਬੱਕਰਿਆਂ ਦੀ ਖੂਬ ਡਿਮਾਂਡ ਵੇਖਣ ਨੂੰ ਮਿਲੀ। ਬਿਹਤਰੀਨ ਉਚਾਈ ਤੇ ਚੁਸਤੀ-ਫੁਰਤੀ ਵਾਲੇ ਬੱਕਰੇ ਲੈਣ ਲਈ ਗਾਹਕਾਂ ਦੀ ਭੀੜ ਲੱਗੀ ਸੀ। ਇਨ੍ਹਾਂ ਬੱਕਰਿਆਂ ਵਿੱਚੋਂ ਸਲਮਾਨ ਨੂੰ 8 ਲੱਖ ਰੁਪਏ ਵਿੱਚ ਖਰੀਦਿਆ ਗਿਆ।
ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਬਕਰੀਦ ਵਾਲੇ ਦਿਨ ਬਾਜ਼ਾਰ ਵਿੱਚ ਬਹੁਤ ਉੱਚੀਆਂ ਕੀਮਤਾਂ 'ਤੇ ਬੱਕਰੀਆਂ ਵੇਚੀਆਂ ਗਈਆਂ। ਇਸ ਮੌਕੇ ਬਾਜ਼ਾਰ ਵਿੱਚ ਜਿੱਥੇ ਬੱਕਰੇ ਵੇਚਣ ਵਾਲਿਆਂ ਨੇ ਇੱਕ ਤੋਂ ਵੱਧ ਇੱਕ ਕੀਮਤ 'ਤੇ ਬੱਕਰਿਆਂ ਦੀ ਬੋਲੀ ਲਾਈ, ਉੱਥੇ ਬਲੀ ਲਈ ਬੱਕਰੇ ਖਰੀਦਣ ਵਾਲੇ ਲੋਕ ਵੀ ਮੂੰਹ ਮੰਗੀ ਕੀਮਤ ਅਦਾ ਕਰਨ ਲਈ ਤਿਆਰ ਸਨ। ਇਸੇ ਬਾਜ਼ਾਰ ਵਿੱਚ ਗਰਦਨ 'ਤੇ ਅੱਲ੍ਹਾ ਲਿਖੇ ਬੱਕਰੇ 'ਸਲਮਾਨ' ਨੂੰ ਅੱਠ ਲੱਖ ਰੁਪਏ ਵਿੱਚ ਖਰੀਦਿਆ ਗਿਆ।