ਕਾਂਗਰਸ 'ਚ ਚਮਕੇ ਕਈ ਵੱਡੇ ਬਾਲੀਵੁੱਡ ਸਿਤਾਰੇ, ਹੁਣ ਸ਼ਤਰੂਘਨ ਦੀ ਐਂਟਰੀ
ਦਿੱਗਜ ਅਦਾਕਾਰ ਸੁਨੀਲ ਦੱਤ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ 2004 ਤੋਂ 2005 ਤਕ ਖੇਡ ਤੇ ਨੌਜਵਾਨ ਮਾਮਲਿਆਂ ਦੇ ਕੈਬਨਿਟ ਮੰਤਰੀ ਰਹੇ। ਉਨ੍ਹਾਂ 1984 ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਮੁੰਬਈ ਉੱਤਰ ਪੱਛਮ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਸੀ ਤੇ ਸਾਂਸਦ ਬਣੇ ਸੀ। ਇੱਥੇ ਲਗਾਤਾਰ ਪੰਜ ਵਾਰ ਉਨ੍ਹਾਂ ਨੂੰ ਚੁਣਿਆ ਗਿਆ। ਉਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੀ ਦੀ ਪ੍ਰਿਆ ਦੱਤ ਨੇ ਆਪਣੇ ਪਿਤਾ ਤੋਂ ਵਿਰਾਸਤ 'ਚ ਮਿਲੀ ਸੀਟ ਤੋਂ ਜਿੱਤ ਹਾਸਲ ਕੀਤੀ।
ਸ਼ੇਖਰ ਸੁਮਨ ਨੂੰ 2009 ਦੀਆਂ ਲੋਕ ਸਭਾ ਸੀਟਾਂ ਦੌਰਾਨ ਪਟਨਾ ਸਾਹਿਬ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਜਲਦੀ ਹੀ ਸ਼ੇਖਰ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ।
ਰਾਜ ਬੱਬਰ: ਰਾਜ ਬੱਬਰ ਉੱਤਰ ਪ੍ਰਦੇਸ ਦੇ ਮੌਜੂਦਾ ਕਾਂਗਰਸ ਪ੍ਰਧਾਨ ਹਨ। ਲੋਕ ਸਭਾ ਚੋਣਾਂ 2019 ਵਿੱਚ ਉਹ ਫਤਿਹਪੁਰ ਸੀਕਰੀ ਤੋਂ ਚੋਣ ਲੜਨਗੇ। ਉਹ ਉੱਤਰ ਪ੍ਰਦੇਸ਼ ਤੋਂ ਦੋ ਵਾਰ ਲੋਕ ਸਭਾ ਸਾਂਸਦ ਰਹਿ ਚੁੱਕੇ ਹਨ। ਹੁਣ ਤਕ ਤਿੰਨ ਸਿਆਸੀ ਪਾਰਟੀਆਂ ਬਦਲ ਚੁੱਕੇ ਹਨ।
ਕਾਂਗਰਸ ਸਮਰਥਕ ਤੇ ਅਦਾਕਾਰਾ ਨਗਮਾ ਦੀ 2007 ਵਿੱਚ ਆਂਧਰਾ ਪ੍ਰਦੇਸ਼ ਰਾਜ ਸਭਾ ਸੀਟ ਤੋਂ ਸਿਫ਼ਾਰਸ਼ ਕੀਤੀ ਗਈ ਸੀ। ਅਪਰੈਲ 2004 ਦੀਆਂ ਚੋਣਾਂ ਦੌਰਾਨ ਉਹ ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਮੁੱਖ ਸਟਾਰ ਪ੍ਰਚਾਰਕ ਸਨ।
ਗੋਵਿੰਦਾ 14ਵੀਂ ਲੋਕ ਸਭਾ ਵਿੱਚ ਮੁੰਬਈ ਉੱਤਰ ਤੋਂ 2004 ਤੋਂ 2009 ਤਕ ਸੰਸਦ ਮੈਂਬਰ ਰਹੇ। ਗੋਵਿੰਦਾ ਨੇ ਉਸ ਵੇਲੇ ਬੀਜੇਪੀ ਦੇ ਦਿੱਗਜ ਲੀਡਰ ਤੇ ਮੌਜੂਦਾ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੂੰ ਮਾਤ ਦਿੱਤੀ ਸੀ।
ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਹਾਲ ਹੀ ਵਿੱਚ ਕਾਂਗਰਸ ਪਾਰਟੀ ਦਾ ਹੱਥ ਫੜਿਆ ਹੈ। ਉਹ ਪਹਿਲੀ ਵਾਰ ਉੱਤਰੀ ਮੁੰਬਈ ਦੀ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਖੜ੍ਹੀ ਹੈ। ਉਸ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।
1984 ਵਿੱਚ ਰਾਜੀਵ ਗਾਂਧੀ ਦੇ ਕਹਿਣ 'ਤੇ ਰਾਜੇਸ਼ ਖੰਨਾ ਨੇ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਸੀ। ਇਸ ਪਿੱਛੋਂ 1991 ਵਿੱਚ ਉਨ੍ਹਾਂ ਲੋਕ ਸਭਾ ਚੋਣਾਂ ਲਈ ਲਾਲ ਕ੍ਰਿਸ਼ਣ ਅਡਵਾਣੀ ਖਿਲਾਫ ਚੋਣ ਲੜੀ ਪਰ ਹਾਰ ਗਏ ਸੀ। ਇਸ ਪਿੱਛੋਂ 1992 ਵਿੱਚ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਫਿਰ ਚੋਣ ਲੜੀ ਤੇ ਬੀਜੇਪੀ ਵੱਲੋਂ ਚੋਣ ਲੜ ਰਹੇ ਸਾਥੀ ਸ਼ਤਰੂਘਨ ਸਿਨ੍ਹਾ ਨੂੰ ਲਗਪਗ 25 ਹਜ਼ਾਰ ਵੋਟਾਂ ਨਾਲ ਮਾਤ ਦਿੱਤੀ ਸੀ। 1996 ਤਕ ਉਨ੍ਹਾਂ ਆਪਣਾ ਕਾਰਜਕਾਲ ਪੂਰਾ ਕਰਕੇ ਸੰਨਿਆਸ ਲੈ ਲਿਆ।
80 ਦੇ ਦਹਾਕੇ ਵਿੱਚ ਅਮਿਤਾਭ ਬੱਚਨ ਨੇ ਕਾਂਗਰਸ ਪਾਰਟੀ ਨਾਲ ਸਿਆਸਤ ਵਿੱਚ ਕਦਮ ਰੱਖਿਆ ਸੀ। 1984 ਵਿੱਚ ਬਿੱਗ ਬੀ ਨੇ ਕਾਂਗਰਸ ਲਈ ਇਲਾਹਾਬਾਦ ਤੋਂ 8ਵੀਆਂ ਲੋਕ ਸਭਾ ਚੋਣਾਂ ਲੜੀਆਂ ਤੇ ਜਿੱਤ ਹਾਸਲ ਕੀਤੀ ਸੀ। ਪਹਿਲਾਂ ਉਨ੍ਹਾਂ ਦੀ ਰਾਜੀਵ ਗਾਂਧੀ ਨਾਲ ਚੰਗੀ ਦੋਸਤੀ ਸੀ ਪਰ ਬਾਅਦ 'ਚ ਬੋਫੋਰਸ ਕਾਂਡ ਪਿੱਛੋਂ ਉਨ੍ਹਾਂ ਦੂਰੀਆਂ ਬਣਾ ਲਈਆਂ ਸੀ।
ਇਨ੍ਹੀਂ ਦਿਨੀਂ ਪੂਰੇ ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਬੋਲਬਾਲਾ ਹੈ। ਦਿੱਗਜ ਅਦਾਕਾਰ ਸ਼ਤਰੂਘਨ ਸਿਨ੍ਹਾ ਨੇ ਅੱਜ ਰਸਮੀ ਤੌਰ 'ਤੇ ਬੀਜੇਪੀ ਦਾ ਸਾਥ ਛੱਡ ਕਾਂਗਰਸ ਨਾਲ ਦੋਸਤੀ ਕਰ ਲਈ ਹੈ। ਇਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। ਇਸ ਗੈਲਰੀ ਵਿੱਚ ਤੁਹਾਨੂੰ ਦੱਸਾਂਗੇ ਹੋਰ ਕਿਹੜੇ-ਕਿਹੜੇ ਦਿੱਗਜ ਸਿਤਾਰਿਆਂ ਦਾ ਕਾਂਗਰਸ ਨਾਲ ਰਿਸ਼ਤਾ ਰਿਹਾ ਹੈ।