ਕਾਂਗਰਸ ਦੇ ਇਹ 10 ਵੱਡੇ ਦਾਅ ਬਦਲਣਗੇ ਸਿਆਸੀ ਸਮੀਕਰਨ ?
ਮਨਰੇਗਾ 'ਚ 150 ਦਿਨ ਕੰਮ ਦੀ ਗਰੰਟੀ- ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਮਨਰੇਗਾ ਵਿੱਚ 100 ਦੀ ਥਾਂ 150 ਦਿਨ ਰੁਜ਼ਗਾਰ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਸਾਬਕਾ ਪੀਐਮ ਮਨਮੋਹਨ ਸਿੰਘ ਵੇਲੇ ਕਾਂਗਰਸ ਨੇ ਮਨਰੇਗਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
Download ABP Live App and Watch All Latest Videos
View In Appਦੇਸ਼ ਧ੍ਰੋਹ ਦਾ ਕੇਸ ਹਟਾਉਣ ਦੀ ਗੱਲ- ਭਾਰਤੀ ਦੰਡਾਵਲੀ ਕੋਡ ਦੀ ਧਾਰਾ 124 ਏ (ਜੋ ਕਿ ਪਿੰਡਾਂ ਦੇ ਅਪਰਾਧ ਨੂੰ ਪਰਿਭਾਸ਼ਿਤ ਕਰਦੀ ਹੈ), ਜਿਸਦਾ ਦੁਰਉਪਯੋਗ ਹੁੰਦਾ ਹੈ। ਬਾਅਦ ਵਿੱਚ ਨਵਾਂ ਕਾਨੂੰਨ ਬਣਨ ਕਰਕੇ ਇਸ ਦੀ ਮਹੱਤਤਾ ਵੀ ਖਤਮ ਹੋ ਗਈ ਹੈ। ਇਸ ਨੂੰ ਖਤਮ ਕੀਤਾ ਜਾਵੇਗਾ।
ਰਾਫਾਲ ਸੈਦੇ ਦੀ ਜਾਂਚ- ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਰਾਫਾਲ ਸੌਦੇ ਦੀ ਜਾਂਚ ਕਰਵਾਈ ਜਾਏਗੀ।
ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ- ਮੈਨੀਫੈਸਟੋ ਜਾਰੀ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਸਰਕਾਰੀ ਹਸਪਤਾਲਾਂ ਨੂੰ ਸੁਵਿਧਾਵਾਂ ਨਾਲ ਲੈਸ ਕੀਤਾ ਜਾਏਗਾ।
ਕਿਸਾਨਾਂ ਲਈ ਵੱਖਰਾ ਬਜਟ- ਕਾਂਗਰਸ ਨੇ ਇੱਕ ਵੱਖਰਾ 'ਕਿਸਾਨ ਬਜਟ' ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ ਜੇ ਕਿਸਾਨ ਕਰਜ਼ਾ ਮੋੜ ਨਾ ਸਕੇ ਤਾਂ ਇਸ ਨੂੰ ਫੌਜਦਾਰੀ (ਅਪਰਾਧਿਕ) ਮਾਮਲੇ ਦੀ ਬਜਾਏ ਦੀਵਾਨੀ (ਸਿਵਲ) ਮਾਮਲਾ ਬਣਾਉਣ ਦੀ ਗੱਲ ਕਹੀ ਗਈ ਹੈ।
ਸਿੱਖਿਆ 'ਤੇ ਖਰਚਿਆ ਜਾਏਗਾ ਬਜਟ- ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ GDP ਦਾ 6 ਫੀਸਦੀ ਹਿੱਸਾ ਖਰਚਿਆ ਜਾਏਗਾ। 2019-20 ਦੇ ਆਮ ਬਜਟ ਵਿੱਚ ਇਸ ਸਬੰਧੀ ਅਗਲੀ ਰੁਪਰੇਖਾ ਪੇਸ਼ ਕੀਤੀ ਜਾਏਗੀ।
ਕਾਰੋਬਾਰ ਲਈ ਮਨਜ਼ੂਰੀ ਜ਼ਰੂਰੀ ਨਹੀਂ- ਦੇਸ਼ ਦੇ ਉੱਦਮੀ ਨੌਜਵਾਨਾਂ ਵੱਲ ਧਿਆਨ ਦਿੰਦਿਆਂ ਰਾਹੁਲ ਨੇ ਕਿਹਾ ਕਿ ਜੇ ਕੋਈ ਨੌਜਵਾਨ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਤਿੰਨ ਸਾਲਾਂ ਤਕ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ। ਅਜਿਹੇ ਉੱਦਮੀ ਲੋਕ ਆਪਣਾ ਕੰਮ ਕਰਨ ਤੇ ਲੋਕਾਂ ਨੂੰ ਵੀ ਰੁਜ਼ਗਾਰ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਲਈ ਬੈਂਕ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ।
ਗ੍ਰਾਮ ਪੰਚਾਇਤਾਂ ਨੂੰ 10 ਲੱਖ ਨੌਕਰੀਆਂ- ਰਾਹੁਲ ਗਾਂਧੀ ਮੁਤਾਬਕ 10 ਲੱਖ ਨੌਜਵਾਨਾਂ ਨੂੰ ਗ੍ਰਾਮ ਪੰਚਾਇਤਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਯਾਦ ਰਹੇ ਮੌਜੂਦਾ ਪੰਚਾਇਤ ਪੱਧਰ 'ਤੇ ਵੱਡੀ ਗਿਣਤੀ ਸਰਕਾਰੀ ਆਸਾਮੀਆਂ ਖਾਲੀ ਪਈਆਂ ਹਨ।
22 ਲੱਖ ਸਰਕਾਰੀ ਨੌਕਰੀਆਂ- ਬੇਰੁਜ਼ਗਾਰ ਨੌਜਵਾਨਾਂ ਵੱਲ ਧਿਆਨ ਦਿੰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਵਿੱਚ ਖਾਲੀ ਪਈਆਂ 22 ਲੱਖ ਆਸਾਮੀਆਂ ਭਰੀਆਂ ਜਾਣਗੀਆਂ।
ਗਰੀਬਾਂ ਲਈ ਸਾਲਾਨਾ 72 ਹਜ਼ਾਰ ਰੁਪਏ- ਰਾਹੁਲ ਨੇ 'ਗਰੀਬੀ ਪਰ ਵਾਰ, 72 ਹਜ਼ਾਰ' ਦਾ ਨਾਅਰਾ ਦਿੱਤਾ ਹੈ। ਮੈਨੀਫੈਸਟੋ ਜਾਰੀ ਕਰਦਿਆਂ ਰਾਹੁਲ ਨੇ ਕਿਹਾ ਕਿ ਪਾਰਟੀ ਦੇਸ਼ ਵਿੱਚੋਂ ਗਰੀਬੀ ਖ਼ਤਮ ਕਰਨ ਲਈ ਯਤਨ ਕਰੇਗੀ।
ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗਰੀਬਾਂ ਲਈ ਕੰਮ ਕਰੇਗੀ। ਦੇਸ਼ ਦੇ ਸਰਕਾਰੀ ਹਸਪਤਾਲ ਮਜ਼ਬੂਤ ਕੀਤੇ ਜਾਣਗੇ। ਉਨ੍ਹਾਂ ਦੀ ਸਰਕਾਰ ਸਿੱਖਿਆ 'ਤੇ ਬਜਟ ਦਾ 6 ਫੀਸਦੀ ਹਿੱਸਾ ਖ਼ਰਚ ਕਰੇਗੀ
ਚੰਡੀਗੜ੍ਹ: ਕਾਂਗਰਸ ਨੇ ਲੋਕ ਸਭਾ ਚੋਣਾਂ 2019 ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਦਾ ਨਾਂ 'ਜਨ ਆਵਾਜ਼' ਰੱਖਿਆ ਗਿਆ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ 10 ਵੱਡੇ ਦਾਅ ਖੇਡੇ ਹਨ। ਹੁਣ ਵੇਖਣਾ ਹੋਏਗਾ ਕਿ ਕਾਂਗਰਸ ਦੀ ਰਣਨੀਤੀ ਸਿਆਸੀ ਸਮੀਕਰਨ ਬਦਲੇਗਾ ਜਾਂ ਨਹੀਂ?
- - - - - - - - - Advertisement - - - - - - - - -