ਬਿਗਬੌਸ 11 ਜੇਤੂ ਸ਼ਿਲਪਾ ਸ਼ਿੰਦੇ ਨੇ ਸਿਆਸਤ ’ਚ ਮਾਰੀ ਐਂਟਰੀ
ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ’ਚ ਵੀ ਨਜ਼ਰ ਆ ਸਕਦੀ ਹੈ।
Download ABP Live App and Watch All Latest Videos
View In Appਫਿਲਹਾਲ ਸ਼ਿਲਪਾ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।
ਦਰਅਸਲ ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸੀ ਕਿ ਸ਼ਿਲਪਾ ਅੱਜ ਪਾਰਟੀ ਦੀ ਮੈਂਬਰ ਬਣੇਗੀ ਪਰ ਇਹ ਸਾਫ ਨਹੀਂ ਸੀ ਕਿ ਉਹ ਚੋਣ ਲੜੇਗੀ ਜਾਂ ਨਹੀਂ।
ਸ਼ਿਲਪਾ ਸ਼ਿੰਦੇ ਨੇ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਹੁਣ ਜਲਦ ਹੀ ਉਹ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।
ਅਕਸਰ ਫਿਲਮੀ ਸਿਤਾਰੇ ਕੁਝ ਸਮੇਂ ਬਾਅਦ ਸਿਆਸਤ ਵਿੱਚ ਕਦਮ ਰੱਖ ਲੈਂਦੇ ਹਨ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਸਿਆਸਤ ’ਚ ਦਾਅ ਖੇਡਦੀ ਨਜ਼ਰ ਆਵੇਗੀ।
- - - - - - - - - Advertisement - - - - - - - - -