ਗਰਮੀ ਤੋਂ ਅੱਕੇ ਲੋਕ ਚੜ੍ਹੇ ਪਹਾੜੀਂ, ਸ਼ਿਮਲਾ ਹੋਇਆ ਪੂਰੀ ਤਰ੍ਹਾਂ ਜਾਮ
ਸੂਬੇ ਦੀ ਰਾਜਧਾਨੀ ‘ਚ ਪਿਛਲੇ ਸਾਲ ਪਾਣੀ ਕਿੱਲਤ ਦਾ ਅਸਰ ਸੈਲਾਨੀ ਉਦਯੋਗ ‘ਤੇ ਵੀ ਪਿਆ। ਇਸ ਦੌਰਾਨ 16 ਫੀਸਦ ਸੈਲਾਨੀ ਘੱਟ ਆਏ ਸੀ।
Download ABP Live App and Watch All Latest Videos
View In Appਸ਼ਿਮਲਾ ‘ਚ 2018 ‘ਚ 28 ਲੱਖ 72 ਹਜ਼ਾਰ 13 ਸੈਲਾਨੀ ਆਏ। ਇਸ ਤੋਂ ਇਲਾਵਾ 1.23 ਲੱਖ ਵਿਦੇਸ਼ੀ ਸੈਲਾਨੀ ਆਏ।
ਐਸਪੀ ਸ਼ਿਮਲਾ ਦਾ ਕਹਿਣਾ ਹੈ ਕਿ 181 ਆਵਾਜਾਈ ਕਰਮੀ ਟ੍ਰੈਫਿਕ ਸੁੜਿਧਾ ਨੂੰ ਸੁਧਾਰਨ ਲਈ ਲਾਏ ਹਨ। ਜਦਕਿ 120 ਬਾਟਲੀਅਨ ਦੇ ਜਵਾਨ 301 ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਜਵਾਨ ਤਾਇਨਾਤ ਕੀਤੇ ਗਏ ਹਨ।
ਸ਼ਿਮਲਾ ‘ਚ ਰਜਿਸਟਰਡ ਗੱਡੀਆਂ ਦੀ ਗਿਣਤੀ ਇੱਕ ਲੱਖ 12 ਹਜ਼ਾਰ ਹੈ। ਇਸ ਤੋਂ ਇਲਾਵਾ 77 ਬੱਸ ਸਟੈਂਡ ਹਨ।
ਸ਼ਿਮਲਾ ‘ਚ ਰਹਿਣ ਲਈ 7500 ਕਮਰੇ ਹਨ ਜਦਕਿ ਉਨ੍ਹਾਂ ਕੋਲ 2500 ਗੱਡੀਆਂ ਦੀ ਪਾਰਕਿੰਗ ਦੀ ਸੁਵਿਧਾ ਹੈ। ਇਸ ਤੋਂ ਇਲਾਵਾ 2400 ਗੱਡੀਆਂ ਦੀ ਪਾਰਕਿੰਗ ਲਈ 9 ਪਾਰਕਿੰਗ ਵੱਖ ਹੈ। ਇਸ ਦੌਰਾਨ ਸੜਕਾਂ ਕਿਨਾਰੇ 9600 ਗੱਡੀਆਂ ਪਾਰਕ ਹੁੰਦੀਆਂ ਹਨ।
ਟ੍ਰੈਫਿਕ ਦੇ ਨਾਲ ਲੋਕਾਂ ਨੂੰ ਵਾਹਨ ਪਾਰਕਿੰਗ ਦੀ ਵੀ ਦਿੱਕਤ ਆ ਰਹੀ ਹੈ। ਸ਼ਹਿਰ ਦੇ ਹੋਟਲਾਂ ਨੇੜੇ ਵੱਡੀ ਪਾਰਕਿੰਗ ਨਹੀਂ ਹੈ। ਸੈਲਾਨੀਆਂ ਨੂੰ ਆਪਣੇ ਵਹੀਕਲ ਸੜਕਾਂ ਦੇ ਕਿਨਾਰੇ ਪਾਰਕ ਕਰਨੇ ਪੈਂਦੇ ਹਨ।
ਟ੍ਰੈਫਿਕ ਜਾਮ ਕਰਕੇ ਸ਼ਿਮਲਾ ਦੇ ਸਕੂਲਾਂ ‘ਚ ਅਗਲੇ ਦੋਵੇਂ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਕੂਲਾਂ ਦੇ ਸਮੇਂ ‘ਚ ਵੀ ਬਦਲਾਅ ਕੀਤੇ ਗਏ ਹਨ।
ਸ਼ਿਮਲਾ ਦਾ ਰੁਖ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਡੀ ਦਿੱਕਤ ਸੜਕਾਂ ‘ਤੇ ਲੱਗਣ ਵਾਲੇ ਜਾਮ ਨੂੰ ਲੈ ਕੇ ਆ ਰਹੀ ਹੈ। ਅੱਜਕੱਲ੍ਹ ਕਾਲਕਾ ਤੋਂ ਸ਼ਿਮਲਾ ਤਕ ਖੂਬ ਜਾਮ ਲੱਗ ਰਿਹਾ ਹੈ। ਮਨਾਲੀ ਸਮੇਤ ਹੋਰ ਥਾਂਵਾਂ ‘ਤੇ ਵੀ ਟ੍ਰੈਫਿਕ ਜਾਮ ਮਿਲ ਰਿਹਾ ਹੈ।
ਇਸ ਦੌਰਾਨ ਵੀ ਪ੍ਰਸਾਸ਼ਨ ਸੈਲਾਨੀਆਂ ਦੀ ਸੁਵਿਧਾ ਦਾ ਪੂਰਾ ਖਿਆਲ ਨਹੀਂ ਰੱਖ ਪਾ ਰਿਹਾ। ਗਰਮੀ ਤੋਂ ਨਿਜਾਤ ਪਾਉਣ ਆਏ ਸੈਲਾਨੀਆਂ ਦਾ ਪ੍ਰੇਸ਼ਾਨੀਆਂ ਇੱਥੇ ਵੀ ਪਿੱਛਾ ਨਹੀਂ ਛੱਡ ਰਹੀਆਂ।
ਗਰਮੀਆਂ ਦੇ ਮੌਸਮ ‘ਚ ਹਜ਼ਾਰਾਂ ਸੈਲਾਨੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਰੁਖ ਕਰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਮਈ-ਜੂਨ ਸ਼ਿਮਲਾ ਦਾ ਪੀਕ ਸੀਜ਼ਨ ਮੰਨਿਆ ਜਾਂਦਾ ਹੈ।
- - - - - - - - - Advertisement - - - - - - - - -