33 ਹਜ਼ਾਰ ਤੋਂ ਵੱਧ ਸੱਪ ਫੜਨ ਵਾਲਾ ‘ਕੋਬਰਾ’
ਦੱਸਣਯੋਗ ਹੈ ਕਿ ਸੁਰਿੰਦਰ ਨੇ ਇਸ ਕਲਾ ਦੇ ਨਾਲ-ਨਾਲ ਖੇਡਾਂ ਵਿੱਚ ਵੀ ਚੰਗਾ ਨਾਮਣਾ ਖੱਟਿਆ ਹੈ। ਉਹ ਐਥਲੈਟਿਕਸ ਤੇ ਹਾਕੀ ਦਾ ਕੋਚ ਹੈ ਜਦਕਿ ਮਾਰਸ਼ਲ ਆਰਟ ਵਿੱਚ ਉਸ ਨੂੰ ਬਲੈਕ ਬੈਲਟ ਹਾਸਲ ਹੈ।
ਇਸ ਸਬੰਧੀ ਸੁਰਿੰਦਰ ਨੇ ਦੱਸਿਆ ਕਿ ਸੱਪ ਨੂੰ ਆਪਣੇ ਵੱਸ ਵਿੱਚ ਕਰਨਾ ਇੱਕ ਸਾਧਨਾ ਹੈ। ਬਚਪਨ ਵਿੱਚ ਇੱਕ ਮੁਸਲਿਮ ਸੁਪੇਰੇ ਨੇ ਉਸ ਨੂੰ ਇਹ ਸਿੱਖਿਆ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਵੀ ਇਹ ਕਲਾ ਸਿਖਾਉਣਗੇ ਤਾਂ ਕਿ ਉਨਸ ਪਿੱਛੋਂ ਉਸ ਦੀ ਧੀ ਲੋਕਾਂ ਦੀ ਸੇਵਾ ਕਰ ਸਕੇ।
ਜਦੋਂ ਸੁਪੇਰਾ ਸਕੂਲ ਵਿੱਚ ਪੁੱਜਾ ਤਾਂ ਸੁਰਿੰਦਰ ਦੀ ਬਹਾਦਰੀ ਵੇਖ ਕੇ ਦੰਗ ਰਹਿ ਗਿਆ। ਇਸ ਪਿੱਛੋਂ ਸੁਪੇਰੇ ਨੇ ਉਸ ਨੂੰ ਸੱਪ ਫੜਨਾ ਤੇ ਉਸ ਦਾ ਜ਼ਹਿਰ ਉਤਾਰਨਾ ਵੀ ਸਿਖਾ ਦਿੱਤਾ।
ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਸੁਰਿੰਦਰ ਕੁਮਾਰ ਨੇ 14 ਸਾਲਾਂ ਦੀ ਉਮਰ ਵਿੱਚ ਸੱਪ ਫੜ੍ਹਿਆ ਸੀ। ਸਕੂਲ ਵਿੱਚ ਸੱਪ ਆ ਗਿਆ ਸੀ। ਸੁਪੇਰੇ ਦੇ ਆਉਣ ਤੋਂ ਪਹਿਲਾਂ ਹੀ ਸੁਰਿੰਦਰ ਨੇ ਸੱਪ ਫੜ ਲਿਆ ਤੇ ਆਪਣੇ ਬਸਤੇ ਵਿੱਚ ਪਾ ਲਿਆ।
ਉਹ ਦੇਸ਼-ਵਿਦੇਸ਼ ਤੋਂ ਕਈ ਮੈਡਲ ਜਿੱਤ ਚੁੱਕਿਆ ਹੈ। ਖੇਡਾਂ ਵਿੱਚ ਉਸ ਦੇ ਯੋਗਦਾਨ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਮੌਜੂਦਾ ਸੀਐਮ ਵੀਰਭਦਰ ਸਿੰਘ ਉਸ ਨੂੰ ਸਨਮਾਨਿਤ ਵੀ ਕਰ ਚੁੱਕੇ ਹਨ।
ਖ਼ਾਸ ਗੱਲ ਇਹ ਹੈ ਕਿ ਉਹ ਜਿਸ ਘਰ ਵਿੱਚੋਂ ਸੱਪ ਫੜ੍ਹਦਾ ਹੈ, ਉਸ ਘਰ ਦਾ ਪਾਣੀ ਤਕ ਨਹੀਂ ਪੀਂਦਾ। ਸੱਪ ਫੜ੍ਹਨ ਤੋਂ ਇਲਾਵਾ ਉਹ ਇਸ ਪ੍ਰਜਾਤੀ ਦੇ ਹੋਰ ਜੀਵਾਂ ਨੂੰ ਵੀ ਫੜ੍ਹਦਾ ਹੈ ਤੇ ਉਨ੍ਹਾਂ ਨੂੰ ਸੁਰੱਖਿਅਤ ਜੰਗਲ਼ਾਂ ਵਿੱਚ ਛੱਡ ਆਉਂਦਾ ਹੈ।
ਸੋਲਨ: ਸੁਰਿੰਦਰ ਕੋਬਰਾ ਦੇ ਨਾਂ ਨਾਲ ਮਕਬੂਲ ਸੁਰਿੰਦਰ ਕੁਮਾਰ ਹੁਣ ਤਕ ਤਕਰੀਬਨ 33 ਹਜ਼ਾਰ ਤੋਂ ਜ਼ਿਆਦਾ ਸੱਪ ਫੜ੍ਹ ਚੁੱਕਿਆ ਹੈ ਜਦਕਿ ਚਾਰ ਹਜ਼ਾਰ ਸੱਪਾਂ ਦੇ ਡੰਗ ਦਾ ਜ਼ਹਿਰ ਉਤਾਰ ਚੁੱਕਿਆ ਹੈ। ਇਹ ਉਸ ਦਾ ਪੇਸ਼ਾ ਨਹੀਂ, ਬਲਕਿ ਨਿਸ਼ਕਾਮ ਸੇਵਾ ਤਹਿਤ ਉਹ ਬਿਨ੍ਹਾਂ ਪੈਸੇ ਲਏ ਆਪਣੇ ਖਰਚੇ ’ਤੇ ਦੂਰ-ਦੁਰਾਡੇ ਜਾ ਕੇ ਸੱਪ ਫੜ੍ਹਦਾ ਹੈ।